ਨੂਰਪੁਰ ਬੇਦੀ, 3 ਫਰਵਰੀ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗ਼ਰੀਬਦਾਸੀਯ ਸੰਪਰਦਾਇ) ਦੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਪਿੰਡ ਰੂੜੇਵਾਲ ਵਿਖੇ ਸਰਬ ਸੰਗਤ ਵਲੋਂ ਹਰ ਸਾਲ ਦੀ ਤਰਾਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਸ਼ਰਧਾਪੂਰਵਕ ਸਮਾਪਤ ਹੋ ਗਿਆ | ਇਸ ਮੌਕੇ ਅਚਾਰੀਆ ਜਗਤ ਗੁਰੂ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਵੱਡੀ ਤਦਾਦ 'ਚ ਜੁੜੀਆਂ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਦਿਆ ਅਤੇ ਉਨ੍ਹਾਂ ਦੇ ਉਪਦੇਸ਼ਾਂ ਦੀ ਵਿਆਖਿਆ ਕਰਦਿਆਂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਨੇ ਕਿਹਾ ਕਿ ਜਾਤ ਪਾਤ ਮਨੁੱਖ ਦੀ ਬਣਾਈ ਹੋਈ ਹੈ, ਜਦਕਿ ਪ੍ਰਮਾਤਮਾ ਕਿੱਸੇ ਦੀ ਜਾਤ ਨਹੀਂ ਦੇਖਦਾ ਸਿਰਫ਼ ਪ੍ਰੇਮ ਅਤੇ ਭਗਤੀ ਹੀ ਦੇਖਦਾ ਹੈ | ਅਚਾਰੀਆ ਜੀ ਨੇ ਕਿਹਾ ਨਾਮ ਸ਼ਬਦ ਦੇ ਸਿਮਰਨ ਨਾਲ ਹਰ ਜੀਵ ਦਾ ਲੋਕ ਪਰਲੋਕ ਸੁਖਾਲਾ ਹੋ ਜਾਂਦਾ ਅਤੇ ਜੀਵਨ 'ਚ ਵੀ ਵੱਡਾ ਬਦਲਾਅ ਆਉਂਦਾ ਹੈ, ਆਚਾਰੀਆ ਮਹਾਰਾਜ ਭੂਰੀਵਾਲਿਆ ਨੇ ਸੰਗਤਾਂ ਨੂੰ ਰਾਮ ਨਾਮ ਦਾ ਸਿਮਰਨ ਕਰਵਾਇਆ ਤੇ ਕਿਹਾ ਜੀਵ ਨੂੰ ਸਮਾਜਿਕ ਕਾਰਜਾਂ ਦੇ ਨਾਲੋਂ ਨਾਲ ਸਿਮਰਨ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਅਤੇ ਤਨ, ਮਨ ਕਰਕੇ ਸੇਵਾ 'ਤੇ ਗੁਰੂ ਸ਼ਬਦ ਦਾ ਜਾਪ ਕਰਨ ਨਾਲ ਜੀਵ ਨੂੰ ਮਾਨਸਿਕ ਸੰਤੁਸ਼ਟੀ ਸਹਿਜੇ ਮਿਲਦੀ ਹੈ | ਇਸ ਮੌਕੇ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਮਹਾਂ ਮੰਤਰੀ ਬੱਚੂ ਸਿੰਘ ਬੈਸਲਾ, ਓਮਪ੍ਰਕਾਸ਼ ਪੰਮੀ ਪੰਡੋਰੀ, ਸਰਪੰਚ ਚੁਹੜੂ ਰਾਮ, ਮਹਿੰਦਰ ਪਾਲ ਸਾਬਕਾ ਸਰਪੰਚ, ਸੰਮਤੀ ਮੈਂਬਰ ਹਰਮਿੰਦਰ ਸਿੰਘ ਬਿੰਦੀ, ਕਮਲਦੇਵ ਚੌਹਾਨ ਡਾਇਰੈਕਟਰ ਡਾਇਰਸ਼ ਐਸੋਸੀਏਸ਼ਨ, ਕਮਲਜੀਤ ਰੂੜੇਵਾਲ, ਨਰਿੰਦਰ ਕੁਮਾਰ ਪਵਨ ਕੁਮਾਰ ਪੰਮੀ, ਸੁਰਿੰਦਰ ਸਿੰਘ, ਹਰਬੰਸ ਲਾਲ, ਬਲਵੀਰ ਚੰਦ, ਪ੍ਰੇਮ ਚੰਦ, ਸ਼ਿੰਦਰ ਪਾਲ ਚੌਹਾਨ, ਸੋਹਣ ਲਾਲ ਜਤੋਲੀ ਸਮੇਤ ਦੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |