ਢੇਰ, 3 ਫਰਵਰੀ (ਸ਼ਿਵ ਕੁਮਾਰ ਕਾਲੀਆ)-ਇੱਥੇ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਕਿਸਾਨ ਵਿਰੋਧੀ ਕੇਂਦਰੀ ਬਜਟ ਦੀਆਂ ਕਾਪੀਆਂ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਕੀਤੇ ਰੋਸ ਪ੍ਰਦਰਸ਼ਨ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣਾ ਬਜਟ ਭਾਸ਼ਣ ਵਿਚ ਖੇਤੀਬਾੜੀ ਨੂੰ ਮੁੱਖ ਤੌਰ 'ਤੇ ਅਣਗੋਲਿਆ ਕੀਤਾ ਗਿਆ ਹੈ | ਛੋਟੇ ਤੇ ਸੀਮਾਂਤ ਕਿਸਾਨਾਂ ਦਾ ਸਿਰਫ਼ ਇੱਕ ਵਾਰ ਜ਼ਿਕਰ ਕੀਤਾ ਗਿਆ ਸੀ ਜਦੋਂ ਕਿ ਪੇਂਡੂ ਮਜ਼ਦੂਰਾਂ ਦਾ ਕੋਈ ਜ਼ਿਕਰ ਕੀਤਾ ਹੀ ਨਹੀਂ | ਬਜਟ ਦੇ ਅੰਕੜਿਆਂ ਵਿਚ ਵੀ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ ਗਈ | ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਸ ਹਫ਼ਤੇ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਦੇ ਅਨੁਸਾਰ 2025 ਵਿਚ ਖੇਤੀਬਾੜੀ ਦੀ ਅÏਸਤਨ ਵਿਕਾਸ ਦਰ ਵਿਚ ਗਿਰਾਵਟ ਆਈ | ਖੇਤੀਬਾੜੀ ਖੇਤਰ ਵਿਚ ਖੜੋਤ ਦੇ ਇਸ ਸੰਦਰਭ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰੀ ਬਜਟ 2026-27 ਕੁੱਝ ਰਾਹਤ ਅਤੇ ਗਤੀ ਪ੍ਰਦਾਨ ਕਰੇਗਾ, ਪਰ ਇਸ ਬਜਟ ਨੇ ਖੇਤੀਬਾੜੀ ਖੇਤਰ ਨਾਲ ਜੁੜੇ ਤਬਕਿਆਂ ਖ਼ਾਸ ਕਰਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿਚ ਇਕ ਵਾਰ ਫਿਰ ਨਿਰਾਸ਼ਾ ਪੈਦਾ ਕੀਤੀ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਜੋ ਖੇਤੀ ਸਬੰਧੀ ਸਮਝੌਤੇ ਕੀਤੇ ਜਾ ਰਹੇ ਹਨ, ਉਹ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ | ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ ਡੋਡ, ਬਰਜਿੰਦਰ ਸਿੰਘ ਡੋਡ, ਹਰਜਾਪ ਸਿੰਘ ਬਡਿਆਲ, ਡਾਕਟਰ ਰਵਿੰਦਰ ਨਾਥ, ਪ੍ਰਧਾਨ ਪ੍ਰੇਮ ਸਿੰਘ ਅਟਵਾਲ, ਵਿਜੇ ਕੁਮਾਰ ਸ਼ਰਮਾ, ਚੌਧਰੀ ਰਾਮ ਚੰਦ, ਬਲਦੇਵ ਸਿੰਘ ਭੰਗਲ, ਕੇਸਰ ਸਿੰਘ ਅਟਵਾਲ, ਨਾਨਕ ਸਿੰਘ ਢਿੱਲੋਂ, ਗੁਰਚਰਨ ਸਿੰਘ ਕੂਨਰ, ਬਲਦੇਵ ਸਿੰਘ ਅਟਵਾਲ, ਦੇਵ ਕੁਮਾਰ, ਚੌਧਰੀ ਕੁਲਦੀਪ ਚੰਦ, ਚਰਨ ਸਿੰਘ ਅਟਵਾਲ ਤੇ ਹੋਰ ਹਾਜ਼ਰ ਸਨ |