12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਕਾਰੀ ਅਦਾਰਿਆਂ 'ਚ ਫੈਲੇ ਭਿ੍ਸ਼ਟਾਚਾਰ ਖ਼ਿਲਾਫ਼ ਖੱਬੀਆਂ ਪਾਰਟੀਆਂ ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-02-2026
ਨੰਗਲ, 3 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਅਦਾਰਿਆਂ ਵਿਚ ਫੈਲੇ ਭਿ੍ਸ਼ਟਾਚਾਰ ਦੇ ਖ਼ਿਲਾਫ਼ ਤਹਿਸੀਲ ਕੰਪਲੈਕਸ ਵਿਚ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਵਿਚ ਫੌਰੀ ਤੌਰ ਤੇ ਭਿ੍ਸ਼ਟਾਚਾਰ, ਰਿਸ਼ਵਤ ਖੋਰੀ ਬੰਦ ਕੀਤੀ ਜਾਵੇ | ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਉਦੋਂ ਤੋਂ ਸਰਕਾਰੀ ਅਦਾਰਿਆਂ ਵਿਚ ਵੱਡੇ ਪੱਧਰ ਤੇ ਰਿਸ਼ਵਤ ਖੋਰੀ ਦਾ ਬੋਲਬਾਲਾ ਚੱਲ ਰਿਹਾ ਹੈ ਤੇ ਲੋਕਾਂ ਨੂੰ ਨਿਤ ਦੇ ਕੰਮਾਂ ਪ੍ਰਤੀ ਵੀ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਜਮੀਨ ਸਬੰਧੀ ਕਿਸੇ ਦਾ ਵਿਰਾਸਤ ਦਾ ਇੰਤਕਾਲ ਹੋਵੇ ਜਾਂ ਦਰੁਸਤੀ ਹੋਵੇ, ਫਰਦ ਬਦਲ ਹੋਵੇ ਜਾਂ ਜਮਾਂਬੰਦੀ ਲੈਣੀ ਹੋਵੇ ਤਾਂ ਕਈ ਕਈ ਦਿਨ ਪਟਵਾਰੀਆਂ ਦੇ ਗੇੜੇ ਮਾਰਨੇ ਪੈਂਦੇ ਹਨ | ਇਸ ਤੋਂ ਇਲਾਵਾ ਨੰਗਲ ਟਰਾਂਸਪੋਰਟ ਸੁਸਾਇਟੀ ਵਿਚ ਮੰਤਰੀ ਦੀ ਮਿਲੀ ਭੁਗਤ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਹੋ ਗਿਆ ਹੈ | ਕਮੇਟੀ ਨੂੰ ਸਸਪੈਡ ਕਰਨਾ ਤਾਂ ਇੱਕ ਡਰਾਮੇਬਾਜ਼ੀ ਹੀ ਹੈ | ਟਰੱਕ ਮਾਲਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ | ਟਰਾਂਸਪੋਰਟ ਸੁਸਾਇਟੀ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ | ਇਸ ਮੌਕੇ ਸੀ.ਪੀ.ਆਈ. ਐੱਮ. ਦੇ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ, ਸੀ.ਪੀ.ਐਮ. ਦੇ ਸਕੱਤਰ ਸਤਨਾਮ ਸਿੰਘ ਸ਼ੇਰਾ, ਮਹਿੰਦਰ ਸਿੰਘ ਸੰਗਤਪੁਰ, ਸੁਸ਼ੀਲ ਕੁਮਾਰ, ਮਾਸਟਰ ਤਰਸੇਮ ਲਾਲ ਭਨਾਮ, ਸੁਖਦੇਵ ਸਿੰਘ, ਹਰਜਾਪ ਸਿੰਘ ਹਾਜੀਪੁਰ, ਰਕੇਸ਼ ਬਾਲੀ ਕੁਲਸੇੜਾ, ਨਰਿੰਦਰ ਸਿੰਘ ਮਾਵੀ, ਨਿਕਾ ਸਿੰਘ ਮੱਟੂ, ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਐਲਗਰਾ ਨੇ ਬੋਲਦਿਆ ਕਿਹਾ ਕਿ ਨੰਗਲ ਅਤੇ ਸ਼੍ਰੀ ਆਨੰਦਪੁਰ ਸਾਹਿਬ ਤਹਿਸੀਲਾਂ ਵਿਚ ਲੋਕਾਂ ਨੂੰ ਨਿੱਤ ਦੇ ਕੰਮਾਂ ਪ੍ਰਤੀ ਵੱਡੀ ਪੱਧਰ ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਵਿਚ ਗੈਰ ਕਾਨੂੰਨੀ ਮਾਈਨਿੰਗ ਸਾਰੀਆਂ ਹੱਦਾਂ ਪਾਰ ਕਰਕੇ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ, ਪਰ ਸਰਕਾਰ ਦੇ ਕੰਨਾਂ ਤੱਕ ਜੂੰ ਤੱਕ ਨਹੀਂ ਸਰਕਦੀ | ਇਸ ਮੌਕੇ ਨਰਿੰਦਰ ਰਾਣਾ, ਨਿਰਮਲ ਸਿੰਘ ਪੱਟੀ, ਰਜੇਸ਼ ਕੁਮਾਰ, ਸੰਗਤ ਸਿੰਘ ਕਾਕਾ, ਇਕਬਾਲ ਸਿੰਘ ਫੌਜੀ, ਸ਼ਿਵ ਕੁਮਾਰ ਰਾਣਾ, ਜੱਸਾ ਬਰਮਲਾ, ਹਰਜਾਪ ਸਿੰਘ ਬਡਿਆਲ, ਬਰਜਿੰਦਰ ਸਿੰਘ ਡੋਡ, ਪਿ੍ੰਸੀਪਲ ਕੁਲਵੰਤ ਪਾਠਕ, ਸੁਰਜੀਤ ਸਿੰਘ ਨੰਗਲ, ਤਰਸੇਮ ਲਾਲ ਸੁਖਸਾਲ, ਟੇਕ ਚੰਦ, ਨਾਨਕ ਸਿੰਘ ਢਿੱਲੋਂ, ਕਾਕੂ ਡੋਡ, ਪ੍ਰੇਮ ਸਿੰਘ ਨੇਗੀ, ਗੁਰਮੇਲ ਸਿੰਘ ਕਲਸੇੜਾ, ਮੋਹਿਤ ਕੁਮਾਰ, ਰਾਜ ਕੁਮਾਰੀ, ਸੰਕੁਤਲਾ ਦੇਵੀ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢੇਰ ਵਿਖੇ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਸਾੜੀਆਂ ਕਾਪੀਆਂ <br/>
Ad Position 24