ਢੇਰ, 3 ਫਰਵਰੀ (ਸ਼ਿਵ ਕੁਮਾਰ ਕਾਲੀਆ)-ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਮੁਖੀ ਹੋਮੋਪੈਥੀ ਪੰਜਾਬ, ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫ਼ਸਰ ਰੂਪਨਗਰ ਡਾ. ਪਰਮਜੀਤ ਸੈਣੀ ਅਤੇ ਜ਼ਿਲ੍ਹਾ ਹੋਮੋਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗੁਵਾਈ ਹੇਠ ਅੱਜ ਮਿਨੀ ਪੀ.ਐੱਚ.ਸੀ. ਢੇਰ ਵਿਖੇ ਆਯੂਸ਼ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿਚ ਡਾ. ਨਿਸ਼ਚਲ ਸ਼ਰਮਾ ਆਯੁਰਵੈਦਿਕ ਮੈਡੀਕਲ ਅਫ਼ਸਰ ਢੇਰ, ਡਾ. ਚੰਦਨ ਸ਼ਰਮਾ ਆਯੁਰਵੈਦਿਕ ਮੈਡੀਕਲ ਅਫ਼ਸਰ ਬੁੰਗਾ ਸਾਹਿਬ, ਨਿਤਿਨ ਬਲੀ ਉਪਵੈਦ, ਓਕਰਸ਼ੇਵਾਰ ਉਪਵੈਡ, ਜਸਵਿੰਦਰ ਸਿੰਘ ਦਰਜਾ ਚਾਰ, ਡਾ. ਸਰਿਤਾ ਭਾਟੀਆ ਹੋਮੋਪੈਥੀ ਮੈਡੀਕਲ ਅਫਸਰ ਨੰਗਲ, ਰੇਖਾ ਠਾਕੁਰ ਹੋਮੋਪੈਥੀ ਡਿਸਪੈਂਸਰ ਅਤੇ ਨਵਜੋਤ ਸਿੰਘ ਹੋਮੋਪੈਥੀ ਡਿਸਪੈਂਸਰ ਵਲੋਂ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਵਿਚ ਆਯੁਰਵੈਦਿਕ ਡਾਕਟਰਾਂ ਵਲੋਂ 443 ਮਰੀਜ਼ਾਂ ਦਾ ਅਤੇ ਹੋਮੋਪੈਥੀ ਡਾਕਟਰਾਂ ਵਲੋਂ 261 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ |