19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਧੁੰਦ ਕਰਨ ਬਾਈਕ ਸਵਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਇਆ <br/>

Ad Position 21
No active advertisement
ਅਜੀਤ ਡੈਸਕ 05-02-2026
ਘਨੌਲੀ, 4 ਫਰਵਰੀ (ਜਸਵੀਰ ਸਿੰਘ ਸੈਣੀ)-ਅੱਜ ਸਵੇਰੇ ਘਨੌਲੀ ਦੇ ਨੇੜੇ ਪਿੰਡ ਘਨੌਲਾ ਵਿਖੇ ਸੜਕ 'ਤੇ ਖੜੇ ਟਰੱਕ ਵਿਚ ਮੋਟਰਸਾਈਕਲ ਸਵਾਰ ਟਕਰਾਉਣ ਨਾਲ ਨੌਜਵਾਨ ਦੀ ਮੌਕੇ 'ਤੇ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ | ਇਸ ਸਬੰਧੀ ਪੈਟਰੋਲਿੰਗ ਹਾਈਵੇ ਪੁਲਿਸ ਦੇ ਏ. ਐੱਸ. ਆਈ. ਸੀਤਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਨਾਲਾਗੜ੍ਹ ਨੂੰ ਜਾਂਦੇ ਰੋਡ 'ਤੇ ਘਨੌਲਾ ਦੇ ਸਰਪੰਚ ਢਾਬੇ ਕੋਲ ਇੱਕ ਬਾਈਕ ਸਵਾਰ ਨੌਜਵਾਨ ਦਾ ਟਰੱਕ ਨਾਲ ਹਾਦਸਾ ਵਾਪਰ ਗਿਆ ਹੈ | ਉਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਐੱਸ. ਐੱਸ. ਐੱਫ. ਟੀਮ ਮੌਕੇ 'ਤੇ ਜਾ ਕੇ ਦੇਖਿਆ ਗਿਆ ਕਿ ਇੱਕ ਟਰੱਕ ਐੱਚ ਆਰ 38 ਜੈਡ 2975 ਸੜਕ ਦੇ ਨਾਲ ਸਰਪੰਚ ਦੇ ਢਾਬੇ ਕੋਲ ਸੜਕ 'ਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇਕ ਨੌਜਵਾਨ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਪੀਬੀ 16 ਐੱਚ 0721 ਟਕਰਾਉਣ ਉਪਰੰਤ ਮੌਕੇ 'ਤੇ ਮੌਤ ਹੋ ਗਈ | ਨੌਜਵਾਨ ਨਾਲ ਲੱਗਦੇ ਹਿਮਾਚਲ ਸੂਬੇ ਵਿਚ ਕਿਸੇ ਨਿੱਜੀ ਕੰਪਨੀ ਵਿਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ | ਉਸ ਦੇ ਲਈ ਘਰੋਂ ਕੰਪਨੀ ਨੂੰ ਜਾ ਰਿਹਾ ਸੀ | ਉਨ੍ਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਦਾ ਫ਼ਾਇਦਾ ਦੇਖ ਕੇ ਫ਼ਰਾਰ ਹੋ ਗਿਆ | ਮਿ੍ਤਕ ਨੌਜਵਾਨ ਦੀ ਪਹਿਚਾਣ ਜੁਝਾਰ ਸਿੰਘ(20) ਪੁੱਤਰ ਵਾਸੀ ਬੁੰਗਾ ਸਾਹਿਬ ਨੇੜੇ ਕੀਰਤਪੁਰ ਸਾਹਿਬ ਵਜੋਂ ਹੋਈ | ਮਿ੍ਤਕ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਸੀ.ਐੱਚ. ਰੂਪਨਗਰ ਲਿਜਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਚੌਂਕੀ ਘਨੌਲੀ ਨੂੰ ਸੂਚਨਾ ਦੇ ਦਿੱਤੀ ਗਈ ਹੈ | ਪੁਲਿਸ ਨੇ ਵਾਹਨ ਆਪਣੀ ਹਿਰਾਸਤ ਵਿਚ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਿੱਬੀ ਸਾਹਿਬ ਨੇੜੇ ਗਊ ਦੇ ਵੱਛੜੇ ਦਾ ਸਿਰ ਮਿਲਣ 'ਤੇ ਮਚੀ ਹਲਚਲ, ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ ਇਕ ਗਿ੍ਫ਼ਤਾਰ <br/>
Ad Position 24