ਰੂਪਨਗਰ, 4 ਫਰਵਰੀ (ਸਟਾਫ਼ ਰਿਪੋਰਟਰ)-ਰੂਪਨਗਰ ਦੇ ਗੁਰਦੁਆਰਾ ਟਿੱਬੀ ਸਾਹਿਬ, ਭਸੀਨ ਭਵਨ ਨੇੜੇ ਇਕ ਗਊ ਦੇ ਵੱਛੜੇ ਦਾ ਸਿਰ ਮਿਲਣ ਦੀ ਖ਼ਬਰ ਨਾਲ ਸ਼ਹਿਰ ਵਿਚ ਕੁੱਝ ਸਮੇਂ ਲਈ ਹਲਚਲ ਮੱਚ ਗਈ | ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਮਿ੍ਤਕ ਵੱਛੜੇ ਦੇ ਸਰੀਰ ਦੇ ਹਿੱਸੇ ਨੂੰ ਦਫ਼ਨਾ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਘਟਨਾ ਕਿਸੇ ਸ਼ਰਾਰਤ ਪੂਰਨ ਕਾਰਵਾਈ ਵਰਗੀ ਨਹੀਂ ਲੱਗਦੀ | ਸੰਭਾਵਨਾ ਜਤਾਈ ਗਈ ਹੈ ਕਿ ਆਵਾਰਾ ਕੁੱਤੇ ਮਿ੍ਤਕ ਜਾਨਵਰ ਦੇ ਅੰਗ ਖਿੱਚ ਕੇ ਇੱਧਰ-ਉੱਧਰ ਸੁੱਟ ਸਕਦੇ ਹਨ | ਫਿਰ ਵੀ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਜਾ ਰਹੀ ਹੈ | ਦੂਜੇ ਪਾਸੇ, ਸੋਸਾਇਟੀ ਫ਼ਾਰ ਪ੍ਰੋਵੈਂਸ਼ਨ ਆਫ਼ ਕਰੂਅਲਟੀ ਟੂ ਐਨੀਮਲਜ਼ ਰੂਪਨਗਰ ਦੇ ਮੀਤ ਪ੍ਰਧਾਨ ਸਨੀ ਸ਼ੁਕਲਾ ਆਦਿ ਨੇ ਐੱਸ. ਐੱਸ. ਪੀ. ਨੂੰ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕਿ ਜੇ ਕਿਸੇ ਸ਼ਰਾਰਤੀ ਅਨਸਰ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ 14 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ, ਨਹੀਂ ਤਾਂ ਧਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਸ਼ਹਿਰ ਵਿਚ ਗਊਆਂ ਨਾਲ ਤਸ਼ੱਦਦ ਦਾ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਇੱਕ ਨੌਜਵਾਨ ਮੁਲਜ਼ਮ ਪਾਇਆ ਗਿਆ ਸੀ ਅਤੇ ਉਸ 'ਤੇ ਪਰਚਾ ਦਰਜ ਹੋਇਆ ਸੀ | ਉਸ ਵੇਲੇ ਵੀ ਸ਼ੱਕ ਦੇ ਬਾਵਜੂਦ ਮਾਮਲਾ ਫਿਰਕੂ ਹੋਣ ਦੀ ਬਜਾਏ ਰੰਜਿਸ਼ ਅਤੇ ਮਾਨਸਿਕ ਰੋਗ ਨਾਲ ਸਬੰਧਿਤ ਨਿਕਲਿਆ ਸੀ | ਪੁਲਿਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ 'ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਈ |