19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 05-02-2026
ਸ੍ਰੀ ਅਨੰਦਪੁਰ ਸਾਹਿਬ, 4 ਫਰਵਰੀ (ਜੇ ਐਸ ਨਿੱਕੂਵਾਲ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪੰਜਾਬ ਸਰਕਾਰ ਵਿਚ ਕੈਬਨਿਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਹੋਣ ਵਾਲੀ ਰੈਲੀ ਸਬੰਧੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਆਗੂਆਂ ਨੇ ਕਿਹਾ ਕਿ ਬਾਹਰੀ ਸਰੋਤ ਭਰਤੀ ਮੁਲਾਜ਼ਮਾਂ ਦੇ ਪੱਕੇ ਰੋਜ਼ਗਾਰ ਤੋਂ ਬਿਨਾਂ ਹੁਣ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਪਿੱਛੇ ਨਹੀਂ ਹਟੇਗਾ | ਉਨ੍ਹਾਂ ਕਿਹਾ ਕਿ ਮੋਰਚੇ ਦਾ ਕਾਡਰ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀਆਂ, ਚੇਅਰਮੈਨਾਂ ਦਾ ਤਿੱਖਾ ਵਿਰੋਧ ਸ਼ੁਰੂ ਕਰ ਦਵੇਗਾ | ਇਸੇ ਲੜੀ ਤਹਿਤ ਮੋਰਚੇ ਦੀ ਅਗਵਾਈ ਹੇਠ 7 ਫਰਵਰੀ ਨੂੰ ਦਿੜ੍ਹਬਾ ਰੈਲੀ ਵਿਚ ਜ਼ਿਲ੍ਹਾ ਰੂਪਨਗਰ ਤੋਂ ਵੱਡੀ ਗਿਣਤੀ ਵਿਚ ਕਾਮੇ ਸ਼ਮੂਲੀਅਤ ਕਰਨਗੇ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਬਾਹਰੀ ਸ੍ਰੋਤ ਭਰਤੀ ਮੁਲਾਜ਼ਮਾਂ ਦੇ ਪੱਕੇ ਰੋਜ਼ਗਾਰ ਦਾ ਹੱਲ ਪਹਿਲ ਦੇ ਆਧਾਰ ਤੇ ਕਰੇ, ਨਹੀਂ ਤਾਂ ਸੂਬਾ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਕਪਿਲ ਮਹਿੰਦਲੀ, ਜਸਵੀਰ ਸਿੰਘ ਜਿੰਦਵੜੀ, ਸੁਰਿੰਦਰ ਕੁਮਾਰ ਨੰਗਲ, ਮੱਖਣ ਕਾਲਸ, ਗੁਰਮੁਖ ਸਿੰਘ ਕਲੋਤਾ, ਸੋਨੂੰ ਗੰਭੀਰਪੁਰ, ਜਸਪਾਲ ਸਿੰਘ ਨੂਰਪੁਰ ਬੇਦੀ, ਇੰਦਰਜੀਤ ਸਸਕੋਰ, ਸੋਨੂੰ ਕੁਮਾਰ, ਜਗਜੀਤ ਸਿੰਘ ਬਹਿਰਾਮਪੁਰ ਜਿੰਮੀਦਾਰਾਂ, ਜਸਪਾਲ ਸਿੰਘ ਮੋਰਿੰਡਾ, ਮਨਦੀਪ ਮੋਰਿੰਡਾ, ਵਰਿੰਦਰ ਚਮਕੌਰ ਸਾਹਿਬ, ਸਤਨਾਮ ਸਿੰਘ ਸਰਸਾ ਨੰਗਲ, ਵਰਿੰਦਰ ਭਰਤਗੜ੍ਹ ਆਦਿ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਦੇ ਪਿੰਡਾਂ ਉੱਪਰ ਉੱਡਦੇ ਡਰੋਨ ਨੇ ਲੋਕਾਂ 'ਚ ਪੈਦਾ ਕੀਤਾ ਡਰ ਦਾ ਮਾਹੌਲ <br/> ਅਗਲੀ ਖ਼ਬਰ ਸ਼ਿਵ ਮੰਦਰ ਸਰਥਲੀ ਵਿਖੇ ਸ਼ਿਵਰਾਤਰੀ ਮਨਾਉਣ ਸੰਬੰਧੀ ਮੀਟਿੰਗ <br/>
Ad Position 24