19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਰਿਆਤ ਕਾਲਜ ਆਫ਼ ਲਾਅ ਵਲੋਂ ਸੈਨੇਟਰੀ ਨੈਪਕਿਨ ਵੰਡ ਮੁਹਿੰਮ <br/>

Ad Position 21
No active advertisement
ਅਜੀਤ ਡੈਸਕ 05-02-2026
ਰੂਪਨਗਰ, 4 ਫਰਵਰੀ (ਸਟਾਫ਼ ਰਿਪੋਰਟਰ)-ਰਿਆਤ ਕਾਲਜ ਆਫ਼ ਲਾਅ, ਰੈਲਮਾਜਰਾ ਦੀ ਐੱਨ. ਐੱਸ. ਐੱਸ. ਯੂਨਿਟ ਵਲੋਂ ਮਾਹਵਾਰੀ ਸਫ਼ਾਈ ਤੇ ਭਾਈਚਾਰਕ ਭਲਾਈ ਨੂੰ ਉਤਸ਼ਾਹਿਤ ਕਰਨ ਲਈ 'ਪ੍ਰੋਜੈਕਟ ਸਖੀ 2.0' ਤਹਿਤ ਸੈਨੇਟਰੀ ਨੈਪਕਿਨ ਵੰਡ ਮੁਹਿੰਮ ਚਲਾਈ ਗਈ | ਇਹ ਮੁਹਿੰਮ ਰੋਪੜ ਦੇ ਆਈ. ਆਈ. ਟੀ. ਰੋਡ ਨੇੜੇ ਝੁੱਗੀ-ਝੌਂਪੜੀ ਖੇਤਰ ਵਿਚ ਚਲਾਈ ਗਈ | ਇਸ ਦੌਰਾਨ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਲੋੜਵੰਦ ਵਰਗ ਦੀਆਂ ਔਰਤਾਂ ਅਤੇ ਬੱਚਿਆਂ ਵਿਚ ਸੈਨੇਟਰੀ ਨੈਪਕਿਨ ਅਤੇ ਬਿਸਕੁਟ ਵੰਡੇ | ਪ੍ਰੋਗਰਾਮ ਅਫ਼ਸਰ ਡਾ. ਸੋਹਣੂ ਨੇ ਵਿਦਿਆਰਥੀਆਂ ਨੂੰ ਮੁਹਿੰਮ ਦੇ ਉਦੇਸ਼ ਅਤੇ ਸਮਾਜਿਕ ਮਹੱਤਤਾ ਬਾਰੇ ਮਾਰਗ ਦਰਸ਼ਨ ਦਿੱਤਾ | ਪ੍ਰੋਗਰਾਮ ਵਿਚ ਵਲੰਟੀਅਰਾਂ ਦੀ ਉਤਸ਼ਾਹ. ਪੂਰਨ ਭਾਗੀਦਾਰੀ ਦੇਖੀ ਗਈ, ਜਿਨ੍ਹਾਂ ਨੇ ਸਫਾਈ, ਸਿਹਤ ਅਤੇ ਜਾਗਰੂਕਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਮੋਨਿਕਾ ਸ਼ਰਮਾ ਨੇ ਐੱਨ. ਐੱਸ. ਐੱਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਲੰਟੀਅਰਾਂ ਨੂੰ ਅਜਿਹੀਆਂ ਸਮਾਜ ਭਲਾਈ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਅੰਤਰ-ਸਕੂਲ ਵਿੱਦਿਅਕ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਵਾਂ ਨਦੀ 'ਤੇ ਬਣ ਰਹੇ ਬਹੁ-ਕਰੋੜੀ ਪੁਲ ਦਾ ਚੀਮਾ ਅਤੇ ਬੈਂਸ ਵਲੋਂ ਨਿਰੀਖਣ <br/>
Ad Position 24