19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਫ਼ਾਇਰ ਫ਼ਾਈਟਰਾਂ ਨੇ ਰਾਸ਼ਟਰੀ ਮੰਚ 'ਤੇ ਚੰਡੀਗੜ੍ਹ ਦਾ ਨਾਂਅ ਕੀਤਾ ਰੌਸ਼ਨ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਸੰਦੀਪ ਕੁਮਾਰ ਮਾਹਨਾ)–ਉਦੈਪੁਰ (ਰਾਜਸਥਾਨ) 'ਚ ਹੋਈ ਆਲ ਇੰਡੀਆ ਫਾਇਰ ਸਰਵਿਸ ਗੇਮਜ਼–2026 ਦੌਰਾਨ ਅਨੁਸ਼ਾਸਨ ਅਤੇ ਹੌਸਲੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਡੀਗੜ੍ਹ ਫ਼ਾਇਰ ਸਰਵਿਸ ਦੇ 18 ਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ | ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਇਸ ਉਪਲਬਧੀ 'ਤੇ ਖੁਸ਼ੀ ਜਤਾਉਂਦਿਆਂ ਟੀਮ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਫਾਇਰਫਾਈਟਰਾਂ ਦੀ ਅਨੁਸ਼ਾਸਨ, ਸਮਰਪਣ ਅਤੇ ਕਠਿਨ ਮਿਹਨਤ ਦਾ ਨਤੀਜਾ ਹੈ | ਇਸ ਵੱਡੀ ਰਾਸ਼ਟਰੀ ਪ੍ਰਤਿਯੋਗਿਤਾ 'ਚ ਦੇਸ਼ ਭਰ ਤੋਂ ਕਰੀਬ 6 ਹਜ਼ਾਰ ਫ਼ਾਇਰਫ਼ਾਈਟਰਾਂ ਨੇ ਹਿੱਸਾ ਲਿਆ | ਚੰਡੀਗੜ੍ਹ ਵਲੋਂ 18 ਜਵਾਨਾਂ ਦੀ ਟੀਮ ਨੇ ਭਾਗ ਲੈਂਦਿਆਂ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਿ੍ਕਟ ਚੈਂਪੀਅਨਸ਼ਿਪ 'ਚ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਰਾਸ਼ਟਰੀ ਪੱਧਰ 'ਤੇ ਚਾਂਦੀ ਦਾ ਤਮਗਾ ਜਿੱਤਿਆ | ਟੀਮ ਦੀ ਅਗਵਾਈ ਕਪਤਾਨ ਅੰਕੁਸ਼ ਗਹਿਲਾਵਤ ਤੇ ਉਪ-ਕਪਤਾਨ ਨਰੇਸ਼ ਕੁਮਾਰ ਨੇ ਕੀਤੀ, ਜਿਨ੍ਹਾਂ ਦੀ ਅਗਵਾਈ ਅਤੇ ਟੀਮ ਵਰਕ ਨਾਲ ਇਹ ਸਫ਼ਲਤਾ ਮਿਲੀ | ਕੁਸ਼ਤੀ ਮੁਕਾਬਲਿਆਂ 'ਚ ਵੀ ਚੰਡੀਗੜ੍ਹ ਦੇ ਫ਼ਾਇਰਫ਼ਾਈਟਰਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ | ਵਿਸ਼ੂ ਮੋਰ ਨੇ ਸੋਨੇ ਦਾ ਤਮਗਾ ਜਿੱਤਿਆ, ਜਦਕਿ ਨੀਰਜ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ | ਇਸੇ ਤਰ੍ਹਾਂ ਅਨਿਲ ਅਤੇ ਸੁਭਾਸ਼ ਨੇ ਕਾਂਸੀ ਦੇ ਤਮਗੇ ਜਿੱਤ ਕੇ ਟੀਮ ਦੀ ਝੋਲੀ 'ਚ ਹੋਰ ਸਨਮਾਨ ਪਾਏ | ਖ਼ਾਸ ਤੌਰ 'ਤੇ ਸੁਭਾਸ਼ ਦੀ ਉਪਲਬਧੀ ਕਾਬਿਲ-ਏ-ਗੌਰ ਰਹੀ | ਆਖ਼ਰੀ ਪੜਾਅ ਦੇ ਕੈਂਸਰ ਨਾਲ ਜੰਗ ਜਿੱਤ ਕੇ ਮੁੜ ਖੇਡ ਮੈਦਾਨ ਵਿਚ ਵਾਪਸੀ ਕਰਦਿਆਂ ਉਨ੍ਹਾਂ ਨੇ ਕਾਂਸੀ ਦਾ ਤਮਗਾ ਜਿੱਤ ਕੇ ਹੌਂਸਲੇ ਤੇ ਜਜ਼ਬੇ ਦੀ ਮਿਸਾਲ ਕਾਇਮ ਕੀਤੀ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਉੱਚ ਜੋਖ਼ਮ ਅਤੇ ਚੁਣੌਤੀਪੂਰਨ ਡਿਊਟੀਆਂ ਨਿਭਾਉਂਦੇ ਹੋਏ ਖੇਡਾਂ 'ਚ ਇਸ ਤਰਾਂ ਦੀ ਕਾਮਯਾਬੀ ਹਾਸਲ ਕਰਨਾ ਚੰਡੀਗੜ੍ਹ ਫ਼ਾਇਰ ਸਰਵਿਸ ਦੀ ਕਾਰਗੁਜ਼ਾਰੀ ਅਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ | ਉਨ੍ਹਾਂ ਨੇ ਸਾਰੇ ਜਵਾਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਸਵੀਰ ਸਿੰਘ ਨੇ ਜਿੱਤੇ 2 ਤਗ਼ਮੇ <br/> ਅਗਲੀ ਖ਼ਬਰ ਚੌਹਾਨ ਪਰਿਵਾਰ ਨੂੰ ਸਦਮਾ, ਨਹੀਂ ਰਹੇ ਬੀਰੂ ਰਾਮ ਚੌਹਾਨ <br/>
Ad Position 24