24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਨੂਰਪੁਰ ਬੇਦੀ ਦੀ ਫੌਜ ਦੀ ਜ਼ਮੀਨ 'ਤੇ ਆਰਮੀ ਕੰਟੀਨ ਖੋਲ੍ਹਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 06-02-2026
ਨੂਰਪੁਰ ਬੇਦੀ, 5 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੀ ਫੌਜ ਦੀ ਜ਼ਮੀਨ ਤੇ ਆਰਮੀ ਕੰਟੀਨ ਖੋਲ੍ਹਣ ਦੀ ਮੰਗ ਉੱਠੀ ਹੈ | ਨੂਰਪੁਰ ਬੇਦੀ ਇਲਾਕਾ, ਜਿੱਥੇ ਭਾਰਤੀ ਫੌਜ ਵਿਚ ਸੇਵਾ ਨਿਭਾ ਰਹੇ ਅਤੇ ਸੇਵਾ ਮੁਕਤ ਫੌਜੀ ਵੀਰਾਂ ਦੀ ਗਿਣਤੀ ਜ਼ਿਲ੍ਹਾ ਰੂਪਨਗਰ ਦੇ ਹੋਰ ਇਲਾਕਿਆਂ ਨਾਲੋਂ ਸਭ ਤੋਂ ਵੱਧ ਹੈ, ਅਜੇ ਤੱਕ ਫੌਜੀ ਵੀਰਾਂ ਲਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਇਲਾਕੇ ਵਿਚ ਫ਼ੌਜ ਦੀ ਵੱਡੀ ਮਾਤਰਾ ਵਿਚ ਜ਼ਮੀਨ ਮੌਜੂਦ ਹੋਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਫ਼ੌਜੀ ਭੰਡਾਰ (ਕੰਟੀਨ) ਦੀ ਸਥਾਪਨਾ ਹੋ ਸਕੀ ਹੈ ਅਤੇ ਨਾ ਹੀ ਸੇਵਾ ਮੁਕਤ ਸੈਨਿਕਾਂ ਲਈ ਕੇਂਦਰੀ ਸਿਹਤ ਯੋਜਨਾ ਤਹਿਤ ਇਲਾਜ ਦੀ ਸਹੂਲਤ ਉਪਲਬਧ ਹੈ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਨੂਰਪੁਰ ਬੇਦੀ ਤੇ ਨੇੜਲੇ ਇਲਾਕਿਆਂ ਦੇ ਸੇਵਾ ਮੁਕਤ ਫੌਜੀ ਵੀਰਾਂ ਨੂੰ ਆਪਣੀ ਰੋਜ਼ਾਨਾ ਦੀਆਂ ਲੋੜਾਂ ਅਤੇ ਇਲਾਜ ਲਈ ਕਰੀਬ 27 ਕਿੱਲੋਮੀਟਰ ਦੂਰ ਰੂਪਨਗਰ ਜਾਣਾ ਪੈਂਦਾ ਹੈ, ਜੋ ਬਜ਼ੁਰਗ ਸੈਨਿਕਾਂ ਲਈ ਵੱਡੀ ਮੁਸ਼ਕਲ ਹੈ | ਉਨ੍ਹਾਂ ਦੱਸਿਆ ਕਿ ਨੂਰਪੁਰ ਬੇਦੀ, ਅਬਿਆਣਾ ਅਤੇ ਭਲਾਣ ਖੇਤਰਾਂ ਵਿੱਚ ਫੌਜੀ ਜ਼ਮੀਨ ਦਾ ਵੱਡਾ ਹਿੱਸਾ ਅਜੇ ਵੀ ਖਾਲੀ ਪਿਆ ਹੈ, ਜੇ ਇਸ ਜ਼ਮੀਨ ਦਾ ਯੋਜਨਾਬੱਧ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇੱਥੇ ਫੌਜੀ ਭੰਡਾਰ, ਸੇਵਾ ਮੁਕਤ ਸੈਨਿਕਾਂ ਲਈ ਹਸਪਤਾਲ, ਖੇਡ ਮੈਦਾਨ ਅਤੇ ਲੋਕ-ਹਿਤ ਸਹੂਲਤਾਂ ਸਥਾਪਤ ਕੀਤੀਆਂ ਜਾ ਸਕਦੀਆਂ ਹਨ | ਰਾਣਾ ਨੇ ਇਹ ਵੀ ਮੰਗ ਕੀਤੀ ਕਿ ਇਲਾਕੇ ਦੇ ਸ਼ਹੀਦ ਹੋਏ ਫ਼ੌਜੀ ਵੀਰਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਫ਼ੌਜੀ ਜ਼ਮੀਨ ਦੇ ਇੱਕ ਹਿੱਸੇ 'ਤੇ ਮਰਿਆਦਾਪੂਰਕ ਸ਼ਹੀਦੀ ਯਾਦਗਾਰ ਬਣਾਈ ਜਾਵੇ, ਤਾਂ ਜੋ ਹਰ ਸਾਲ ਉਨ੍ਹਾਂ ਨੂੰ ਸਨਮਾਨ ਨਾਲ ਯਾਦ ਕੀਤਾ ਜਾ ਸਕੇ | ਇਸ ਮੌਕੇ ਸੇਵਾ ਮੁਕਤ ਸੂਬੇਦਾਰ ਰੋਸ਼ਨ ਲਾਲ, ਸੇਵਾ ਮੁਕਤ ਇੰਸਪੈਕਟਰ ਸਰਦਾਰ ਗੁਰਬਚਨ ਸਿੰਘ ਬੈਂਸ, ਹਰਪ੍ਰੀਤ ਸਿੰਘ ਸਮੇਤ ਹੋਰ ਸਨਮਾਨਤ ਵਿਅਕਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਸੰਬੰਧੀ ਤਕਨੀਕੀ ਜਾਣਕਾਰੀ ਦੇ ਪ੍ਰਸਾਰ ਲਈ ਸਥਾਨਕ ਮੀਡੀਆ ਦੀ ਵਰਤੋਂ ਜ਼ਰੂਰੀ- ਡਾ. ਭੁੱਲਰ <br/> ਅਗਲੀ ਖ਼ਬਰ ਆਲ ਇੰਡੀਆ ਇੰਟਰ ਜ਼ੋਨ ਯੂਨੀਵਰਸਿਟੀ ਮਹਿਲਾ ਹਾਕੀ ਚੈਂਪੀਅਨਸ਼ਿਪ 'ਚ ਬੇਲਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24