ਸ੍ਰੀ ਚਮਕੌਰ ਸਾਹਿਬ, 5 ਫ਼ਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਮਕੜੌਨਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਅਤੇ ਪਿ੍ੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਮਿਸ਼ਨ ਸਮਰੱਥ ਅਧੀਨ ਸ੍ਰੀ ਚਮਕੌਰ ਸਾਹਿਬ ਬਲਾਕ ਅਧੀਨ ਪੈਂਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਣਿਤ ਦੇ ਅਧਿਆਪਕਾਂ ਦਾ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ 34 ਅਧਿਆਪਕਾਂ ਨੇ ਹਿੱਸਾ ਲਿਆ | ਸ੍ਰੀ ਚਮਕੌਰ ਸਾਹਿਬ ਦੇ ਬੀ.ਆਰ.ਸੀ. ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸ੍ਰੀਮਤੀ ਸਤਵੀਰ ਕੌਰ ਦੁਆਰਾ ਰਿਸੋਰਸ ਪਰਸਨ ਦੇ ਤੌਰ 'ਤੇ ਭੂਮਿਕਾ ਨਿਭਾਈ ਗਈ | ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਿਨ ਕਟਾਰੀਆ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਲਖਵਿੰਦਰ ਸਿੰਘ ਲੁਠੇੜੀ, ਸੁਖਬੀਰ ਕੌਰ, ਗੁਰਦੀਪ ਕੌਰ, ਰਵਿੰਦਰ ਕੌਰ, ਮਨਿੰਦਰ ਕੌਰ, ਹਰਨੀਰ ਕੌਰ, ਰਮਨਦੀਪ ਕੌਰ, ਬਬੀਤਾ, ਸੁਖਦੀਪ ਕੌਰ, ਸੁਮਨ ਲਤਾ, ਵਰਿੰਦਰ ਵਰਮਾ, ਮੀਨਾਕਸ਼ੀ, ਪਰਮਿੰਦਰ ਕੌਰ, ਮੰਜੂ ਰਾਣੀ, ਰਵੀਨਾ ਸੈਣੀ, ਹਰਜੋਤ ਕੌਰ, ਪਰਦੀਪ ਕੁਮਾਰ, ਰਾਜੀਵ ਹੰਸ, ਜਸਵੰਤ ਸਿੰਘ, ਅਨੀਸ਼ ਕੁਮਾਰ, ਪਿ੍ਅੰਕਾ ਮਹਿੰਦਰੂ, ਅਮਨਦੀਪ ਕੌਰ, ਸੰਦੀਪ ਕੌਰ, ਜਸਦੀਪ ਕੌਰ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਸਤੀਸ਼ ਕੁਮਾਰ, ਅਜੇ ਕੁਮਾਰ, ਚਰਨਪ੍ਰੀਤ ਕੌਰ, ਹਰਜੀਤ ਕੌਰ, ਬਲਵਿੰਦਰ ਸਿੰਘ ਤੇ ਸਾਬਰ ਜੱਜ ਆਦਿ ਹਾਜ਼ਰ ਸਨ | 05ਆਰਪੀਆਰ08 ਮਕੜੌਨਾ ਕਲਾਂ ਸਕੂਲ ਵਿਖੇ ਸੈਮੀਨਾਰ ਦੌਰਾਨ ਹਾਜ਼ਰ ਗਣਿਤ ਅਧਿਆਪਕ | ਤਸਵੀਰ: ਜਗਮੋਹਣ ਸਿੰਘ ਨਾਰੰਗ