ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਬੱਢਲ ਉਪਰਲਾ ਦੇ ਨੰਬਰਦਾਰ ਹਰਗੋਪਾਲ ਸਿੰਘ ਕਟਵਾਲ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ਦੱਸਣਯੋਗ ਹੈ ਕਿ ਉਹ ਸਪੇਨ ਵਿਚ ਰਹਿਣ ਵਾਲੇ ਤਰਨਜੀਤ ਸਿੰਘ ਬੋਬੀ ਬੱਢਲ, ਮਾਸਟਰ ਭੂਪਾਲ ਸਿੰਘ, ਅਮਨਜ਼ੋਤ ਸਿੰਘ, ਅਤੇ ਦੋ ਪੁੱਤਰੀਆਂ ਪੁਸ਼ਪਿੰਦਰ ਕੌਰ ਅਤੇ ਹਰਸਿਮਰਤ ਕੌਰ ਦੇ ਪਿਤਾ ਵੀ ਸਨ | ਉਹ ਆਪਣੇ ਪਿੱਛੇ ਪਤਨੀ ਤਰਸੇਮ ਕੌਰ ਤੋਂ ਇਲਾਵਾ ਤਿੰਨ ਪੁੱਤਰ ਅਤੇ ਦੋ ਪੁੱਤਰੀਆਂ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਬਾਰ ਐਸੋਸੀਏਸ਼ਨ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਕਟਵਾਲ ਅਤੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਦੱਸਿਆ ਕਿ ਨੰਬਰਦਾਰ ਹਰਗੋਪਾਲ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ 7 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਗੁਰਦੁਆਰਾ ਮਿੱਠਾਸਰ ਸਾਹਿਬ, ਬੱਢਲ ਵਿਖੇ ਹੋਵੇਗੀ | ਇਸ ਮੌਕੇ ਉਨੱਾਂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ, ਜਿਨਾਂ ਵਿਚ ਠਾਕੁਰ ਜਰਨੈਲ ਸਿੰਘ, ਬਲਵਿੰਦਰ ਠਾਕੁਰ, ਡਿੰਪੀ ਬੱਢਲ, ਸਾਬਕਾ ਸਰਪੰਚ ਗੁਰਪਾਲ ਸਿੰਘ, ਮਿੰਟੂ ਕੋਟਲਾ, ਰਣਬੀਰ ਸਿੰਘ, ਕੇਅਰ ਸਿੰਘ ਮਾਂਗੇਵਾਲ, ਹਰਕੀਰਤ ਸਿੰਘ ਮਿਨਹਾਸ, ਬਲਵੀਰ ਸਿੰਘ ਭੀਰੀ, ਸੁਰਿੰਦਰ ਸਿੰਘ ਮਟੌਰ, ਨਰਿੰਦਰ ਸੈਣੀ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਚੇਅਰਮੈਨ ਕਮਿੱਕਰ ਸਿੰਘ ਡਾਢੀ, ਗੁਰਚਰਨ ਸਿੰਘ ਸ਼ਾਦੀ, ਰਣਜੀਤ ਕਾਲਾ, ਚੌਧਰੀ ਕਮਲਦੇਵ ਚੌਹਾਨ, ਡਾ. ਰਾਮ ਆਸਰਾ ਸਿੰਘ, ਸੋਹਣ ਸਿੰਘ ਨਿੱਕੂਵਾਲ, ਸਰਪੰਚ ਅਵਤਾਰ ਸਿੰਘ ਫੱਲੀ, ਤਾਰਾ ਸਿੰਘ ਬੁਰਜ, ਹਰਜਿੰਦਰ ਸਿੰਘ ਗੱਜਪੁਰ, ਰਕੇਸ਼ ਬਿੱਟੂ, ਰਮਨ ਕੁਮਾਰ ਰੰਮੀ ਆਦਿ ਦੇ ਨਾਮ ਸ਼ਾਮਲ ਹਨ | 05ਆਰਪੀਆਰ31