ਨੰਗਲ, 5 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੇ ਇਲਾਕੇ ਦੇ ਵੱਖ-ਵੱਖ ਕਸਬਿਆਂ ਦੇ ਬਜਾਰਾਂ ਜਿਨ੍ਹਾਂ ਵਿਚ ਗੰਗੂੂਵਾਲ, ਢੇਰ, ਭਨੂੰਪਲੀ, ਬ੍ਰਹਮਪੁਰ ਅਤੇ ਜਵਾਹਰ ਮਾਰਕੀਟ ਆਦਿ ਦੇ ਦੁਕਾਨਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਕੰਮ ਸ਼ਰੂੁ ਕਰਾਉਣ ਮੌਕੇ ਜ਼ਮੀਨਾਂ ਐਕਵਾਇਰ ਕਰਦੇ ਸਮੇਂ ਉੁਕਤ ਬਜ਼ਾਰਾਂ ਵਿਚ ਕਈ ਕਈ ਦਹਾਕਿਆਂ ਤੋਂ ਆਪੋ ਆਪਣਾ ਕਾਰੋਬਾਰ ਕਰਨ ਵਾਲੇ ਦੁੁਕਾਨਦਾਰਾਂ ਨੂੰ ਉਜਾੜਿਆ ਨਾ ਜਾਵੇ | ਰਾਣਾ ਨੇ ਕਿਹਾ ਕਿ ਇਨਾਂ ਥਾਵਾਂ ਉੱਤੇ ਫਲਾਈਓਵਰ ਬਣਾਏ ਜਾਣ ਤਾਂ ਜੋ ਬਜ਼ਾਰ ਵੀ ਵਸਦੇ ਰਹਿ ਸਕਣ ਅਤੇ ਫੋਰਲੇਨਿੰਗ ਦਾ ਕੰਮ ਵੀ ਮੁਕੰਮਲ ਹੋ ਸਕੇ | ਰਾਣਾ ਕੇ. ਪੀ. ਸਿੰਘ ਵਲੋਂ ਚੇਤਾਵਨੀ ਭਰੇ ਲਹਿਜ਼ੇ ਵਿਚ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਿਟੀ ਅਜਿਹਾ ਨਹੀ ਕਰਦੀ ਤਾਂ ਕਾਂਗਰਸ ਪਾਰਟੀ ਲੋਕਾਂ ਦੇ ਹੱਕ ਲਈ ਹਰ ਕਿਸਮ ਦਾ ਸੰਘਰਸ਼ ਵਿੱਢੇਗੀ, ਪਰ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਕੀਮਤ ਤੇ ਉਜੜਣ ਨਹੀ ਦਿੱਤਾ ਜਾਵੇਗਾ | ਇੱਕ ਅਹਿਮ ਖੁਲਾਸਾ ਕਰਦਿਆਂ ਸਾਬਕਾ ਸਪੀਕਰ ਰਾਣਾ ਨੇ ਕਿਹਾ ਕਿ ਇਸ ਸੜ ਕ ਨੂੂੰ ਮੰਨਜੂਰੀ ਸਾਬਕਾ ਪ੍ਰਧਾਨ ਮੰਤਰੀ ਸਵ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. -2 ਸਰਕਾਰ ਦੇ ਆਖਰੀ ਦਿਨਾਂ ਵਿਚ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਜਿੱਥੇ ਵੀ ਹਾਈਵੇਅ ਦਾ ਪ੍ਰੋਜੈਕਟ ਹੁੰਦਾ ਹੈ, ਉੱਥੇ ਨੈਸ਼ਨਲ ਪਾਲਿਸੀ ਅਧੀਨ ਫੋਰਲੇਨਿੰਗ ਹੋਣੀ ਹੁੰਦੀ ਹੈ | ਉਨ੍ਹਾਂ ਸਪੱਸ਼ਟ ਤੌਰ ਤੇ ਕਿਹਾ ਕਿ ਇਸ ਵਿਚ ਪੰਜਾਬ ਸਰਕਾਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਜਦੋਂ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵਲੋਂ ਅਤੇ ਭਾਜਪਾ ਆਗੂਆਂ ਵਲੋਂ ਵੀ ਬੀਤੇ ਦਿਨੀ ਮੀਡੀਆ ਰਾਹੀਂ ਇਸਦਾ ਕ੍ਰੈਡਿਟ ਲੈਣ ਦਾ ਯਤਨ ਕੀਤਾ ਗਿਆ ਸੀ | ਇਸ ਮੌਕੇ ਰਮੇਸ਼ ਦਸਗਰਾਈਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾਂ ਕਮੇਟੀ, ਰਾਕੇਸ਼ ਨਈਅਰ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਵਿਨੋਦ ਸ਼ਰਮਾ ਦਬਕੇੜਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਕੌਂਸਲਰ ਦੀਪਕ ਨੰਦਾ, ਸੁਰਿੰਦਰ ਪੰਮਾਂ, ਅਸ਼ੋਕ ਸੈਣੀ, ਉਮਾਂ ਕਾਂਤ ਸ਼ਰਮਾ, ਚੰਦਨ ਰਾਣਾ ਚਿੰਪੂ, ਐਡਵੋਕੇਟ ਸੰਦੀਪ ਸੋਨੀ, ਡਾ. ਨੱਢਾ, ਮੋਨੂੰ ਰਾਣਾ ਆਦਿ ਹਾਜ਼ਰ ਸਨ |