24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗ੍ਰਾਮ ਪੰਚਾਇਤ ਨੂਰਪੁਰ ਬੇਦੀ ਨੇ ਸਾਲਾਂਬੱਧੀ ਅਣਗੌਲੀਆਂ ਪੁਰਾਣੀਆਂ ਗਲੀਆਂ ਨੂੰ ਦਿੱਤੀ ਨਵੀਂ ਦਿੱਖ <br/>

Ad Position 21
No active advertisement
ਅਜੀਤ ਡੈਸਕ 06-02-2026
ਨੂਰਪੁਰ ਬੇਦੀ, 5 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੀ ਗ੍ਰਾਮ ਪੰਚਾਇਤ ਨੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਸ਼ਹਿਰ ਦੀਆਂ ਸਾਲਾਬੱਧੀ ਪੁਰਾਣੀਆਂ ਗਲੀਆਂ ਨੂੰ ਬਣਾਉਣ ਲਈ ਇਸ ਪੰਚਾਇਤ ਨੇ ਪਹਿਲਕਦਮੀ ਦਿਖਾਈ ਹੈ | ਨੂਰਪੁਰ ਬੇਦੀ ਵਾਟਰ ਸਪਲਾਈ ਤੋਂ ਪਿਲਕਣ ਨੂੰ ਜਾਂਦੀ ਗਲੀ ਵਿਚ ਇੰਟਰਲਾਕ ਟਾਈਲਾਂ ਲਗਾ ਕੇ ਇਸ ਨੂੰ ਵਧੀਆ ਬਣਾਇਆ ਗਿਆ ਹੈ | ਸਰਪੰਚ ਨਿਰਮਲਾ ਦੇਵੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ ਦੱਸਿਆ ਕਿ ਇਹ ਗਲੀ 22 ਫੁੱਟ ਚੌੜੀ ਅਤੇ 200 ਫੁੱਟ ਲੰਬੀ ਬਣਾਈ ਗਈ ਹੈ ਜਿਸ ਨੂੰ ਅਨੇਕਾਂ ਸਾਲਾਂ ਤੋਂ ਅਣਗੌਲਿਆ ਕੀਤਾ ਗਿਆ ਸੀ | ਉਹਨਾਂ ਦੱਸਿਆ ਕਿ ਇਸੀ ਪ੍ਰਕਾਰ ਵਰਮਨ ਟੇਲਰ ਤੋਂ ਵਿਜੇ ਪੁਰੀ ਅਤੇ ਹਰੀ ਆੜਤੀ ਵਾਲੀ ਗਲੀ ਨੂੰ ਵੀ ਸਾਢੇ ਪੰਜ ਫੁੱਟ ਚੌੜਾ ਕਰਕੇ 150 ਫੁੁੱਟ ਲੰਬਾ ਬਣਾਇਆ ਗਿਆ ਹੈ | ਜਿਸ ਨਾਲ ਸ਼ਹਿਰ ਦੇ ਅਨੇਕਾਂ ਲੋਕਾਂ ਨੂੰ ਫਾਇਦਾ ਪੁੱਜੇਗਾ ਅਤੇ ਆਵਾਜਾਈ ਸਚਾਰੂ ਬਣੇਗੀ | ਉਹਨਾਂ ਕਿਹਾ ਕਿ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 10 ਲੱਖ ਦੀ ਮੁਫਤ ਸਿਹਤ ਬੀਮਾ ਦੇ ਕਾਰਡ ਬਣਾਏ ਜਾ ਰਹੇ ਹਨ ਅਤੇ ਜਲਦ ਹੀ ਸਾਰੇ ਲੋਕਾਂ ਦੇ ਇਹ ਕਾਰਡ ਬਣਾ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਿਕਾਸ ਕਾਰਜ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਵਿਚ ਕੀਤੇ ਜਾਣਗੇ | ਇਸ ਮੌਕੇ ਪੰਚ ਮਾ. ਰਾਮ ਸਿੰਘ, ਪੰਚ ਗੌਰਵ ਕਾਲੜਾ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਸੰਤੋਖਗੜ੍ਹ ਵਿਖੇ 'ਰੀਟੇਲ' ਵਿਸ਼ੇ 'ਤੇ ਲੈਕਚਰ ਕਰਵਾਇਆ <br/> ਅਗਲੀ ਖ਼ਬਰ ਸੇਵਾ ਮੁਕਤ ਅਧਿਆਪਕ ਨੂੰ ਸਦਮਾ, ਪਤਨੀ ਦਾ ਦਿਹਾਂਤ <br/>
Ad Position 24