ਨੰਗਲ, 5 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਤੋਖਗੜ੍ਹ ਵਿਖੇ 'ਰੀਟੇਲ' ਵਿਸ਼ੇ 'ਤੇ ਗੈੱਸਟ ਲੈਕਚਰ ਕਰਵਾਇਆ ਗਿਆ | ਪਿਛਲੇ 25 ਵਰਿ੍ਹਆਂ ਤੋਂ ਬਤੌਰ ਕਾਮਯਾਬ ਸੇਲਜ਼ਮੈਨ ਕੰਮ ਕਰ ਰਹੇ ਸ੍ਰੀ ਧਿਆਨੂੰ ਦਾਸ ਨੇ ਵਿਦਿਆਰਥਣਾਂ ਨੂੰ ਭਾਰਤ ਦੇ ਬਾਜ਼ਾਰ ਬਾਰੇ ਵਿਸਥਾਰ ਨਾਲ ਦੱਸਿਆ | ਆਨਲਾਈਨ ਖ਼ਰੀਦਦਾਰੀ ਤੋਂ ਸਾਵਧਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਾਜ਼ਾਰ 'ਚ ਗਾਹਕ 'ਤੇ ਦੋਹਰਾ ਗੰਡਾਸਾ ਚੱਲ ਰਿਹਾ ਹੈ ਕਿਉਂਕਿ ਮਿਆਦ ਪੁੱਗਾਅ ਚੁੱਕੇ ਉਤਪਾਦ ਨਵੀਂ ਡੇਟ ਪਰਚੀ ਪੇਸਟ ਕਰਕੇ ਧੜਾਧੜ ਵੇਚੇ ਜਾ ਰਹੇ ਹਨ | ਉਨ੍ਹਾਂ ਨੇ ਵਿਦਿਆਰਥਣਾਂ ਨੂੰ 'ਵਿੱਤੀ ਸਾਖਰਤਾ' ਬਾਰੇ ਵੀ ਦੱਸਿਆ | ਰੀਟੇਲ ਵਿਸ਼ਾ ਪੜ੍ਹ ਰਹੀਆਂ ਦਸਵੀਂ ਅਤੇ +1 ਦੀਆਂ ਵਿਦਿਆਰਥਣਾਂ ਨੇ ਭਾਰਤੀ ਬਾਜ਼ਾਰ ਬਾਰੇ ਕਈ ਦਿਲਚਸਪ ਪ੍ਰਸ਼ਨ ਵੀ ਪੁੱਛੇ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਕਵੀਤਾ, ਸੰਦੀਪ ਸੈਣੀ, ਮੈਡਮ ਨੇਹਾ ਤੇ ਨਿਤਿਨ ਸ਼ਰਮਾ ਆਦਿ ਹਾਜ਼ਰ ਸਨ |