ਨੂਰਪੁਰ ਬੇਦੀ, 5 ਫਰਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਗੜ੍ਹਸ਼ੰਕਰ ਰੋਡ ਵਿਖੇ ਅਰਸ਼ ਚੌਧਰੀ ਥੋਪੀਆ ਵਾਲਿਆਂ ਵਲੋਂ ਨਵੇਂ ਖੋਲੇ ਗਏ 'ਚਾਅਏ ਚੂਰੀ' ਦਾ ਉਦਘਾਟਨ ਹਰਨੇਕ ਸਿੰਘ ਘੜੂੰਆ ਸਾਬਕਾ ਕੈਬਿਨਟ ਮੰਤਰੀ ਪੰਜਾਬ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸਦੇ ਖੁੱਲਣ ਨਾਲ ਇਸ ਪੇਂਡੂ ਕਸਬੇ ਦੇ ਲੋਕਾਂ ਨੂੰ ਚੰਗੀ ਸਿਹਤ ਲਈ ਵਧੀਆ ਖਾਣ ਪੀਣ ਦਾ ਮਿਆਰੀ ਸਮਾਨ ਉਪਲਬਧ ਹੋਵੇਗਾ | ਇਸ ਮੌਕੇ ਬਲਦੇਵ ਕਸਾਣਾ ਉਧਨਵਾਲ, ਰੌਸ਼ਨ ਲਾਲ ਸਾਬਕਾ ਸਰਪੰਚ ਟੇਡੇਵਾਲ, ਚੌਧਰੀ ਨਰਿੰਦਰ ਰੂੜੇਵਾਲ, ਸ਼ਿੰਦਰਪਾਲ ਦੁਬਈ ਟੇਢੇਵਾਲ, ਗੁਰਤੇਜ ਘੜੂੰਆਂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ, ਰਿੰਪਲ ਘੜੂੰਆਂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ, ਵਿਨੇ ਕਸਾਣਾ ਉਧਨਵਾਲ, ਮਨਦੀਪ ਸੋਢੀ ਚੌਧਰੀ ਨੰਬਰਦਾਰ ਕਰਤਾਰਪੁਰ, ਸਬ ਇੰਸਪੈਕਟਰ ਕਰਮ ਚੰਦ ਥੋਪੀਆ, ਕੁਲਦੀਪ ਸ਼ਰਮਾ ਨੂਰਪੁਰ ਬੇਦੀ ਆਦਿ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ |