09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਡੀ.ਸੀ.ਬੀ. ਬੈਂਕ ਨੇ ਆਪਣੀ ਜਗਰਾਉਂ ਬੈਂਕ ਸ਼ਾਖਾ ਦੀ 13ਵੀਂ ਵਰ੍ਹੇਗੰਢ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਜਗਰਾਉਂ, 21 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਡੀ.ਸੀ.ਬੀ. ਬੈਂਕ ਨੇ ਆਪਣੀ 13ਵੀਂ ਵਰ੍ਹੇਗੰਢ ਮੌਕੇ ਜਗਰਾਉਂ ਬ੍ਰਾਂਚ ਵਿਚ ਆਪਣਾ 13ਵਾਂ ਸਥਾਪਨਾ ਦਿਵਸ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਬ੍ਰਾਂਚ ਲੋਕਾਂ ਨੂੰ ਵਧੀਆ ਸਹੂਲਤਾਂ ਦੇ ਰਹੀ ਹੈ | ਉਨ੍ਹਾਂ ਜਗਰਾਉਂ 'ਚ ਬੈਂਕ ਦੇ ਸਫ਼ਲਤਾਪੂਰਵਕ 13 ਸਾਲ ਪੂਰੇ ਹੋਣ 'ਤੇ ਸਟਾਫ਼ ਨੂੰ ਵਧਾਈ ਦਿੱਤੀ | ਇਸ ਤੋਂ ਪਹਿਲਾਂ ਕਾਰਜਕਾਰੀ ਪ੍ਰਧਾਨ ਨੇ ਹੋਣ ਵਾਲੇ ਸਮਾਗਮ ਦਾ ਉਦਘਾਟਨ ਕੀਤਾ | ਇਸ ਮੌਕੇ ਜਗਰਾਉਂ ਸ਼ਾਖਾ ਦੇ ਮੈਨੇਜਰ ਬ੍ਰਾਂਚ ਮੈਨੇਜਰ ਅਮਨ ਅਰੋੜਾ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਜਗਰਾਉਂ ਵਾਸੀਆਂ ਨੇ ਸਾਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਹੈ | ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਤਤਪਰ ਹਾਂ | ਉਨ੍ਹਾਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਗਜੀਤ ਸਿੰਘ ਜੱਗੀ, ਕੌਂਸਲਰ ਸਤੀਸ਼ ਕੁਮਾਰ ਪੱਪੂ, ਅਭੀ ਸਿੰਘ ਕਾਕਾ ਤੇ ਸ਼ਹਿਰ ਦੇ ਮੋਹਤਵਰ ਤੇ ਬੈਂਕ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਾਇੰਸ ਕਾਲਜ ਜਗਰਾਉਂ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਗੁਰੂਸਰ ਕਾਉਂਕੇ ਵਿਖੇ ਸਮਾਗਮ ਜਾਰੀ
Ad Position 24