ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਬ ਡਵੀਜਨ ਹਸਪਤਾਲ ਵਿਚ ਅੱਜ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ | ਜਿਸ ਵਿਚ ਬੀ. ਈ. ਈ. ਹਰਵਿੰਦਰ ਸਿੰਘ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦੇ ਟੀਕਾਕਰਨ ਦੀਆਂ ਬਕਾਇਆ ਸੂਚੀਆ ਨੂੰ ਬਣਾ ਕੇ ਜਲਦ ਰਜਿਸਟਰ ਵਿਚ ਦਰਜ਼ ਕੀਤੇ ਜਾਣ | ਉਨ੍ਹਾ ਕਿਹਾ ਕਿ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇ ਤੇ ਨਵੇਂ ਰਜਿਸਟਰਾਂ ਵਿਚ ਐਂਟਰੀ ਕੀਤੀ ਜਾਵੇ | ਆਪਣੇ ਏਰੀਆ ਵਿਚ ਹਾਈ ਰਿਸਕ ਗਰਭਵਤੀ ਮਹਿਲਾਂਵਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਪ੍ਰਧਾਨ ਮੰਤਰੀ ਸੁੱਰਖਿਅਤ ਮਾਤ੍ਰਤਵ ਅਭਿਆਨ ਕੈਂਪ ਵਿਚ ਚੈੱਕ-ਅੱਪ ਲਈ ਭੇਜਿਆ ਜਾਵੇ | ਮਮਤਾ ਦਿਵਸ ਤੇ ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕੀਤਾ ਜਾਵੇ | ਮਾਈਗ੍ਰੇਟਰੀ ਏਰੀਆ ਵਿਚ ਸਰਵੇ ਕਰਕੇ ਮੀਜ਼ਲ ਰੁਬੇਲਾ ਦੇ ਟੀਕਾਕਰਨ ਦਾ ਟੀਚਾ ਪੂਰਾ ਕੀਤਾ ਜਾਵੇ | ਇਸ ਮੌਕੇ ਗੁਰਪ੍ਰੀਤ ਸਿੰਘ ਟੀ.ਬੀ ਹੈਲਥ ਵਿਜ਼ਿਟਰ ਨੇ ਕਿਹਾ ਕਿ ਜੇਕਰ ਕੋਈ ਟੀ.ਬੀ ਦਾ ਸ਼ੱਕੀ ਮਰੀਜ ਜਿਸ ਨੂੰ ਟੀ.ਬੀ ਦੇ ਲੱਛਣ ਹੋਣ ਤਾਂ ਉਸ ਨੂੰ ਬਲਗਮ ਜਾਂਚ ਲਈ ਭੇਜਿਆ ਜਾਵੇ ਤਾਂ ਜੋ ਟੀ.ਬੀ ਦੀ ਬਿਮਾਰੀ ਦੀ ਸਮੇਂ ਸਿਰ ਪਹਿਚਾਣ ਕਰਕੇ ਇਲਾਜ਼ ਸਮੇਂ ਸਿਰ ਸ਼ੁਰੂ ਹੋ ਸਕੇ | ਇਸ ਮੌਕੇ ਨਾਗਰ ਸਿੰਘ ਸੁਪਰਵਾਈਜਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੌਸਮ ਬਦਲ ਜਾਵੇਗਾ ਇਸ ਲਈ ਮਲੇਰੀਆ ਤੇ ਡੇਂਗੁ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਇਸ ਮੌਕੇ ਸਮੂਹ ਆਸ਼ਾ ਫੈਸਿਲੀਟੇਟਰ ਤੇ ਆਸ਼ਾ ਵਰਕਰ ਹਾਜ਼ਰ ਸਨ |