07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ਿਵਾਲਿਕ ਕਾਲਜ ਵਿਚ ਡਿਜੀਟਲ ਮਾਰਕੀਟਿੰਗ ਵਿਸ਼ੇ 'ਤੇ ਕਰਵਾਇਆ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 23-02-2026
ਨੰਗਲ, 22 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪਿ੍ੰਸੀਪਲ ਸੀਮਾ ਸੈਣੀ ਦੀ ਅਗਵਾਈ ਅਧੀਨ ਕਾਲਜ ਦੇ ਐੱਚ. ਈ. ਆਈ. ਐਸ. ਵਿਭਾਗ ਵਲੋਂ ਡਿਜੀਟਲ ਮਾਰਕੀਟਿੰਗ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਮਨਦੀਪ ਕੌਰ ਸਨ | ਇਸ ਪ੍ਰੋਗਰਾਮ ਵਿਚ ਵਿਭਾਗ ਦੇ ਬੀ.ਸੀ. ਏ ਅਤੇ ਪੀਜੀਡੀਸੀਏ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ | ਆਪਣੇ ਸੰਬੋਧਨ ਵਿਚ ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਵਿਚ ਰੋਜ਼ਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਆਉਣ ਵਾਲਾ ਸਮਾਂ ਡਿਜੀਟਲਲਾਈਜੇਸ਼ਨ ਦਾ ਹੀ ਹੈ | ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋਫੈਸਰ ਰੋਹਿਤ ਕੁਮਾਰ, ਪ੍ਰੋਫੈਸਰ ਨਿਧੀ ਪਰਮਾਰ, ਪ੍ਰੋਫੈਸਰ ਰਮਿੰਦਰਜੀਤ ਕੌਰ, ਪ੍ਰੋਫੈਸਰ ਪੂਜਾ ਡਡਵਾਲ, ਪ੍ਰੋਫੈਸਰ ਬਲਵਿੰਦਰ ਕੌਰ ਅਤੇ ਪ੍ਰੋਫੈਸਰ ਮਮਤਾ ਦੇਵੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਹਸਪਤਾਲ ਸਿੰਘਪੁਰ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ
Ad Position 24