07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹਸਪਤਾਲ ਸਿੰਘਪੁਰ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-02-2026
ਨੂਰਪੁਰ ਬੇਦੀ, 22 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਡਾ. ਨਵਰੂਪ ਕੌਰ ਸਿਵਲ ਸਰਜਨ ਰੂਪਨਗਰ ਤੇ ਅੰਮਿ੍ਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਬਜ਼ੁਰਗਾਂ ਦੀ ਸਿਹਤ ਤੇ ਭਲਾਈ ਨੂੰ ਸਮਰਪਿਤ ਇੱਕ ਵਿਸ਼ਾਲ ਮੈਗਾ ਮੈਡੀਕਲ ਕੈਂਪ ਡਾ. ਹਰਪ੍ਰੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੂਰਪੁਰ ਬੇਦੀ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਗਾਇਆ ਗਿਆ | ਅੰਮਿ੍ਤ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗ ਨਾਗਰਿਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੀ | ਕੈਂਪ ਦੀ ਸ਼ੁਰੂਆਤ ਯੋਗਾ ਸੈਸ਼ਨ ਨਾਲ ਹੋਈ ਅਤੇ ਲਾਭਦਾਇਕ ਕਸਰਤਾਂ ਕਰਵਾਈਆਂ ਗਈਆਂ | ਕੈਂਪ ਦੌਰਾਨ ਅੱਖਾਂ ਦੀ ਮੁਫ਼ਤ ਜਾਂਚ ਲਈ ਵਿਸ਼ੇਸ਼ ਕਾਊਾਟਰ ਲਗਾਇਆ ਗਿਆ | ਇਸ ਤੋਂ ਇਲਾਵਾ ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਤਹਿਤ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ | ਕੈਂਪ 'ਚ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਡਾ. ਅੰਜਲੀ ਚੋਧਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਇਸ ਕੈਂਪ 'ਚ ਆਯੂਸ਼ਮਾਨ ਕਾਰਡ ਬਣਾਉਣ ਲਈ ਵਿਸ਼ੇਸ਼ ਡੈਸਕ ਸਥਾਪਿਤ ਕੀਤਾ ਗਿਆ | ਇਸਦੇ ਨਾਲ ਹੀ ਬਜ਼ੁਰਗਾਂ ਲਈ ਪੈਨਸ਼ਨਾਂ ਸਬੰਧੀ ਮਦਦ ਕੇਂਦਰ ਬਣਾਇਆ ਗਿਆ | ਆਯੁਰਵੈਦਿਕ ਅਤੇ ਹੋਮਿਓਪੈਥੀ ਵਿਭਾਗ ਦੇ ਡਾਕਟਰਾਂ ਵਲੋਂ ਵੀ ਬਜ਼ੁਰਗਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਮੈਗਾ ਕੈਂਪ ਦੇ ਨੋਡਲ ਅਫ਼ਸਰ ਡਾ. ਜਗਦੀਪ ਅਤੇ ਐੱਸ.ਐੱਮ.ਓ. ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੈਗਾ ਹੈਲਥ ਕੈਂਪ ਨੇ ਬਜ਼ੁਰਗਾਂ ਨੂੰ ਇੱਕ ਛੱਤ ਹੇਠਾਂ ਕਈ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਕੇ ਸਮਾਜ 'ਚ ਉਨ੍ਹਾਂ ਦੇ ਸਨਮਾਨ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਦਰਸਾਈ | ਕੈਂਪ ਦੌਰਾਨ ਡਾ. ਪ੍ਰਵੀਨ ਮੈਡੀਕਲ ਅਫ਼ਸਰ, ਡਾ. ਚਮਲ ਡੈਂਟਲ ਅਫ਼ਸਰ, ਸੀ.ਐੱਚ.ਓ. ਰਣਦੀਪ ਕੌਰ, ਏ.ਐੱਮ.ਓ. ਡਾ. ਅੰਜੂ, ਡਾ. ਅਨੀਤਾ ਸ਼ਰਮਾ, ਰਾਜਵੀਰ ਕੌਰ, ਹਰਿੰਦਰ ਸਿੰਘ ਭੱਲੜੀ, ਐੱਸ.ਆਈ., ਸਤਨਾਮ ਕੌਰ ਸਟਾਫ਼ ਨਰਸ, ਸੁਨੀਲ ਕੌਰ, ਲਤਾ ਰਾਣੀ ਤੋਂ ਇਲਾਵਾ ਸੈਂਟਰ ਹਿਆਤਪੁਰ, ਨੂਰਪੁਰ ਖੁਰਦ ਤੇ ਮੁਕਾਰੀ ਦੀਆਂ ਆਸ਼ਾ ਵਰਕਰਾਂ ਨੇ ਵੀ ਅਹਿਮ ਸੇਵਾ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਕਾਲਜ ਵਿਚ ਡਿਜੀਟਲ ਮਾਰਕੀਟਿੰਗ ਵਿਸ਼ੇ 'ਤੇ ਕਰਵਾਇਆ ਸੈਮੀਨਾਰ <br/> ਅਗਲੀ ਖ਼ਬਰ ਸਾਈਬਰ ਠੱਗੀ ਦੇ ਦੋ ਵੱਖ-ਵੱਖ ਮਾਮਲੇ ਦਰਜ, 62 ਲੱਖ ਤੋਂ ਵੱਧ ਦੀ ਹੜੱਪੀ ਗਈ ਰਕਮ
Ad Position 24