07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਾਈਬਰ ਠੱਗੀ ਦੇ ਦੋ ਵੱਖ-ਵੱਖ ਮਾਮਲੇ ਦਰਜ, 62 ਲੱਖ ਤੋਂ ਵੱਧ ਦੀ ਹੜੱਪੀ ਗਈ ਰਕਮ

Ad Position 21
No active advertisement
ਅਜੀਤ ਡੈਸਕ 23-02-2026
ਚੰਡੀਗੜ੍ਹ, 22 ਫ਼ਰਵਰੀ (ਕਪਿਲ ਵਧਵਾ)–ਸਾਈਬਰ ਠੱਗਾਂ ਵਲੋਂ ਨਿਵੇਸ਼ ਤੇ ਮੋਬਾਈਲ ਹੈਕਿੰਗ ਦੇ ਨਾਂਅ 'ਤੇ ਦੋ ਵਿਅਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ, ਚੰਡੀਗੜ੍ਹ ਵਿਚ ਵੱਖ-ਵੱਖ ਐੱਫ਼. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ ਵਿਚ ਬੀ.ਐੱਨ.ਐੱਸ. ਦੀ ਧਾਰਾ 318(4), 319(2), 336(3), 338, 340(2) ਅਤੇ 61(2) ਤਹਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ | ਇਹ ਮਾਮਲਾ ਭਾਰਤ ਭੂਸ਼ਣ ਸ਼ਰਮਾ, ਵਾਸੀ ਸੈਕਟਰ 47-ਸੀ, ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਅਨੁਸਾਰ ਇਕ ਅਣਪਛਾਤੇ ਵਿਅਕਤੀ ਨੇ ਨਿਵੇਸ਼ ਦੇ ਨਾਮ 'ਤੇ ਉਸ ਨਾਲ 29 ਲੱਖ 45 ਹਜ਼ਾਰ ਰੁਪਏ ਦੀ ਠੱਗੀ ਕੀਤੀ | ਇਸੇ ਤਰ੍ਹਾਂ ਦੂਜੇ ਮਾਮਲਾ ਉਕਤ ਹੀ ਧਾਰਾਵਾਂ ਤਹਿਤ ਦਰਜ ਬੁਲੰਦ ਇਕਬਾਲ ਸਿੰਘ, ਵਾਸੀ ਮਕਾਨ ਸੈਕਟਰ 15-ਸੀ, ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦਰਜ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਮੋਬਾਈਲ ਹੈਕ ਹੋਣ ਦੇ ਡਰ ਦਾ ਹਵਾਲਾ ਦੇ ਕੇ ਉਸ ਨਾਲ 32 ਲੱਖ 91 ਹਜ਼ਾਰ ਰੁਪਏ ਦੀ ਠੱਗੀ ਕੀਤੀ | ਪੁਲਿਸ ਅਧਿਕਾਰੀਆਂ ਮੁਤਾਬਕ ਦੋਵੇਂ ਮਾਮਲਿਆਂ ਵਿਚ ਸਾਈਬਰ ਕ੍ਰਾਈਮ ਸੈੱਲ ਵਲੋਂ ਡਿਜ਼ੀਟਲ ਸਬੂਤ ਇਕੱਠੇ ਕਰਕੇ ਪੈਸਿਆਂ ਦੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ | ਦੋਵੇਂ ਕੇਸਾਂ ਦੀ ਜਾਂਚ ਜਾਰੀ ਹੈ ਅਤੇ ਸੰਬੰਧਿਤ ਬੈਂਕ ਖਾਤਿਆਂ ਅਤੇ ਮੋਬਾਈਲ ਨੰਬਰਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ |


Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਸਿੰਘਪੁਰ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਬਰਦਾਰ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਇਲਾਕਾ ਵਾਸੀਆਂ ਨੇ ਉਠਾਈ ਮੰਗ <br/>
Ad Position 24