ਮੋਰਿੰਡਾ, 24 ਫਰਵਰੀ (ਤਰਲੋਚਨ ਸਿੰਘ ਕੰਗ)-ਸੁਰਿੰਦਰ ਕੌਰ ਨੇ ਸਬ ਡਵੀਜ਼ਨ ਮੋਰਿੰਡਾ ਤੋਂ ਗੁਰਦੇਵ ਸਿੰਘ ਧੰਮ ਦੀ ਥਾਂ 'ਤੇ ਅੱਜ ਐੱਸ.ਡੀ.ਐੱਮ. ਮੋਰਿੰਡਾ ਦਾ ਅਹੁਦਾ ਸੰਭਾਲ ਲਿਆ | ਉਹ ਜ਼ਿਲ੍ਹਾ ਮਲੇਰਕੋਟਲਾ ਦ ਸਬ ਡਿਵੀਜ਼ਨ ਅਮਰਗੜ੍ਹ ਤੋਂ ਬਦਲ ਕੇ ਇੱਥੇ ਹਨ | ਐੱਸ.ਡੀ.ਐੱਮ. ਦਫ਼ਤਰ ਤੇ ਤਹਿਸੀਲ ਦਫ਼ਤਰ ਮੋਰਿੰਡਾ ਦੇ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਸੁਰਿੰਦਰ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਮੀਟਿੰਗ ਕਰਨ ਉਪਰੰਤ ਸ਼ਹਿਰ ਵਿਚ ਸਾਫ਼-ਸਫ਼ਾਈ, ਨਜਾਇਜ਼ ਕਬਜ਼ੇ ਹਟਾਉਣ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਕਾਰਵਾਈ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਮਲੋਆ, ਗੁਰਦੇਵ ਸਿੰਘ ਧੰਮ ਐੱਸ.ਡੀ.ਐੱਮ., ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਪੰਨੂ, ਵਿਨੇ ਧਵਨ ਸੁਪਰਡੈਂਟ, ਜਸਪ੍ਰੀਤ ਸਿੰਘ ਕਲਸੀ ਆਦਿ ਮੌਜੂਦ ਸਨ |