ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਕਰਨੈਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੁੱਖ ਬੁਲਾਰੇ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਅਕਸਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਪਹੁੰਚ ਰਹੀਆਂ ਸੰਗਤਾਂ ਤੋਂ ਪਾਰਕਿੰਗ ਦੇ ਨਾਂ 'ਤੇ ਕੀਤੀ ਜਾ ਰਹੀ ਨਜਾਇਜ਼ ਵਸੂਲੀ ਦੀ ਗੱਲਬਾਤ ਸਾਹਮਣੇ ਆਉਂਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ | ਬਲਰਾਮ ਪਰਾਸ਼ਰ ਨੇ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਜੇਬ 'ਤੇ ਡਾਕਾ ਮਾਰਨ ਵਾਲੇ ਠੇਕੇਦਾਰਾਂ 'ਤੇ ਤੁਰੰਤ ਨੱਥ ਪਾਈ ਜਾਵੇ | ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਵਿਖੇ ਨਤਮਸਤਕ ਹੋਣ ਆ ਰਹੀ ਸੰਗਤ ਦੀ ਸਹੂਲਤ ਦੀ ਬਜਾਏ, ਪਾਰਕਿੰਗ ਮਾਫ਼ੀਆ ਸ਼ਰੇ੍ਹਆਮ ਲੁੱਟ ਕਰ ਰਿਹਾ ਹੈ | ਪਰਾਸ਼ਰ ਨੇ ਮੰਗ ਕੀਤੀ ਕਿ ਪਾਰਕਿੰਗ ਦੇ ਰੇਟ ਤੁਰੰਤ ਹਾਈਕੋਰਟ ਦੇ ਨਿਯਮਾਂ ਅਨੁਸਾਰ ਤੈਅ ਕੀਤੇ ਜਾਣ ਅਤੇ ਹਰੇਕ ਪਾਰਕਿੰਗ ਸਥਾਨ 'ਤੇ ਰੇਟਾਂ ਦੇ ਵੱਡੇ ਫਲੈਕਸ ਬੋਰਡ ਲਗਾਏ ਜਾਣ | ਉਨ੍ਹਾਂ ਅੱਗੇ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਸ਼ਾਸਨ ਵਲੋਂ 'ਮੁਫ਼ਤ ਪਾਰਕਿੰਗ' ਦੇ ਪੁਖ਼ਤਾ ਪ੍ਰਬੰਧ ਪ੍ਰਸ਼ਾਸਨ ਵਲੋਂ ਕੀਤੇ ਜਾਂਦੇ ਹਨ, ਪ੍ਰੰਤੂ ਦੇਖਣ 'ਚ ਆਇਆ ਹੈ ਕਿ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧ ਮੇਲਾ ਸਥਾਨ ਤੋਂ ਬਹੁਤ ਦੂਰ ਹੁੰਦੇ ਹਨ ਅਤੇ ਸੰਗਤਾਂ ਪਰੇਸ਼ਾਨ ਹੁੰਦੀਆਂ ਹਨ ਤੇ ਮਜਬੂਰਨ ਸ਼ਰਧਾਲੂ ਆਪਣੇ ਸਕੂਟਰ ਮੋਟਰਸਾਈਕਲ ਤੇ ਕਾਰ ਵਗ਼ੈਰਾ ਸ਼ਹਿਰ ਦੇ ਅੰਦਰ ਵਾਲੀ ਪਾਰਕਿੰਗ ਸਥਾਨ 'ਤੇ ਪਾਰਕ ਕਰਦੇ ਹਨ ਤੇ ਜਿਸ ਦਾ ਪਾਰਕਿੰਗ ਠੇਕੇਦਾਰਾਂ ਵਲੋਂ ਨਜਾਇਜ਼ ਲਾਭ ਉਡਾਇਆ ਜਾਂਦਾ ਹੈ | 25ਆਰਪਾਰ35