19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮਾਮਲਾ ਹਿਮਾਚਲ ਸਰਹੱਦ 'ਤੇ ਵਸੂੂਲੇ ਜਾਂਦੇ ਐਂਟਰੀ ਟੈਕਸ ਦਾ ਇਲਾਕਾ ਬਚਾਓ ਸੰਘਰਸ਼ ਮੋਰਚਾ 27 ਨੂੰ ਇਕ ਦਿਨਾਂ ਸੰਕੇਤਕ ਭੁੁੱਖ ਹੜਤਾਲ ਰੱਖ ਕੇ ਕਰੇਗਾ ਰੋਸ ਪ੍ਰਗਟਾਵਾ-ਐਡਵੋਕੇਟ ਪੰਮਾ <br/>

Ad Position 21
No active advertisement
ਇਲਾਕਾ ਬਚਾਓ ਸੰਘਰਸ਼ ਮੋਰਚਾ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਆਗੂ ਐਡਵੋਕੇਟ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ | <br/> 26-02-2026
ਨੰਗਲ, 25 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਇਲਾਕਾ ਬਚਾਓ ਸੰਘਰਸ਼ ਮੋਰਚਾ ਨੰਗਲ ਵਲੋਂ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਵਲੋਂ ਪਿਛਲੀ ਦਿਨੀਂ ਹਿਮਾਚਲ ਐਂਟਰੀ ਟੈਕਸ ਦੇ ਵਧਾਏ ਰੇਟਾਂ ਅਤੇ ਟੋਲ ਪਲਾਜ਼ੇ ਬੰਦ ਕਰਾਉਣ ਲਈ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਕ ਦਿਨਾਂ ਸੰਕੇਤਕ ਧਰਨਾ ਮਾਰ ਕੇ ਰੋਸ ਪ੍ਰਗਟਾਵਾ ਕੀਤਾ ਜਾਵੇਗਾ ਅਤੇ ਫਿਰ ਸੂਬਾ ਪੱਧਰੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਮੋਰਚਾ ਦੇ ਮੋਹਰੀ ਆਗੂ ਤੇ ਕਾਂਗਰਸੀ ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਵਲੋਂ ਕੀਤਾ ਗਿਆ | ਐਡਵੋਕੇਟ ਪੰਮਾ ਨੇ ਕਿਹਾ ਕਿ ਉਕਤ ਮੋਰਚਾ ਦਾ ਗਠਨ 25 ਅਗਸਤ 2025 ਨੂੰ ਕਰਕੇ 28 ਅਗਸਤ ਨੂੰ ਐਂਟਰੀ ਟੈਕਸ ਟੋਲ ਪਲਾਜ਼ਾ ਮਹਿਤਪੁਰ ਵਿਖੇ ਧਰਨਾ ਮਾਰਿਆ ਸੀ ਕਿਉਂ ਕਿ ਨੈਸ਼ਨਲ ਹਾਈਵੇਅ ਤੇ ਦੇਸ਼ ਅੰਦਰ ਕੇਵਲ ਹਿਮਾਚਲ ਸਰਕਾਰ ਵਲੋਂ ਹੀ ਬਾਹਰੋਂ ਆਉਣ ਵਾਲੇ ਯਾਤਰੂਆਂ ਕੋਲੋਂ ਐਂਟਰੀ ਟੈਕਸ ਵਸੂਲਿਆ ਜਾਂਦਾ ਹੈ | ਉਨਾਂ ਕਿਹਾ ਕਿ ਨਗਰ ਕੌਂਸਲ ਨੰਗਲ ਵਲੋਂ ਵੀ ਇੱਕ ਮਾਤ 9 ਜੂਨ 2025 ਨੂੰ ਪਾਸ ਕੀਤਾ ਸੀ ਕਿ ਜਦੋਂ ਤੱਕ ਹਿਮਾਚਲ ਪ੍ਰਦੇਸ਼ ਟੋਲ ਲੈਣਾ ਬੰਦ ਨਹੀ ਕਰੇਗੀ ਉਦੋਂ ਤੱਕ ਨਗਰ ਕੌਂਸਲ ਨੰਗਲ ਵੀ ਹਿਮਾਚਲ ਦੇ ਪੰਜਾਬ ਵਿਚ ਪ੍ਰਵੇਸ਼ ਕਰਨ ਵਾਲੇ ਵਾਹਨਾਂ ਤੋਂ ਐਂਟਰੀ ਟੈਕਸ ਲਗਾਇਆ ਕਰੇਗੀ ਨੂੰ ਮੰਨਜੂਰੀ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਭੇਜਿਆ ਹੋਇਆ ਹੈ | ਉੁਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਲੋਂ 1 ਅਪ੍ਰੈਲ 2026 ਤੋਂ ਇਸ ਟੈਕਸ ਕਈ ਗੁਣਾ ਵਧਾ ਦਿੱਤਾ ਗਿਆ ਜੋ ਕਿ ਗ਼ੈਰ ਕਾਨੂੰਨੀ ਟੈਕਸ ਹੈ ਕਿਉਂਕਿ ਦੇਸ਼ ਅੰਦਰ ਕਿਸੇ ਵੀ ਰਾਜ ਵਿਚ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਬਣਾਈਆਂ ਗਈਆਂ ਸੜਕਾਂ ਤੇ ਐਂਟਰੀ ਟੈਕਸ ਨਹੀ ਹੈ ਤੇ ਇਹ ਉਕਤ ਅਥਾਰਿਟੀ ਦੇ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਤੋਂ ਰੋਜ਼ਾਨਾ ਕਾਰੋਬਾਰ ਕਰਨ ਲਈ ਸਰਹੱਦੀ ਕਸਬਿਆਂ ਵਿਚ ਜਾਣ ਵਾਲੇ ਲੋਕਾਂ ਨੂੰ ਆਰਥਿਕ ਬੋਝ ਪਿਆ ਹੈ, ਉੱਥੇ ਹੀ ਹਿਮਾਚਲ ਦੇ ਦੁਕਾਨਦਾਰਾਂ ਨੂੰ ਵਾਪਰਕ ਘਾਟਾ ਪਵੇਗਾ | ਉਨ੍ਹਾਂ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਨੂੰ ਅਪੀਲ ਕੀਤੀ ਕਿ ਉੁਹ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖੂ ਨਾਲ ਉਕਤ ਮਸਲੇ ਤੇ ਤੁਰੰਤ ਗੱਲਬਾਤ ਕਰਨ | ਜਦੋਂ ਮੁੱਖ ਮੰਤਰੀ ਪੰਜਾਬ ਨਾਲ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੇਂਦਰ ਸਰਕਾਰ ਅਤੇ ਐਨ.ਐੱਚ.ਏ. ਆਈ. ਨਾਲ ਭਾਜਪਾ ਸੁਭਾਸ਼ ਸ਼ਰਮਾ ਸਿਆਸੀ ਰਸੂਖ ਨਾਲ ਗੱਲਬਾਤ ਕਰਕੇ ਇਨਾਂ ਟੋਲ ਪਲਾਜ਼ਿਆਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਪਹਿਲਕਦਮੀਂ ਕਰਨ | ਇਸ ਮੌਕੇ ਐਡਵੋਕੇਟ ਦੀਪਕ ਚੰਦੇਲ, ਦਵਿੰਦਰ ਗਾਂਧੀ, ਭਾਜਪਾ ਕੌਂਸਲਰ ਰਣਜੀਤ ਲੱਕੀ, ਕਾਂਗਰਸੀ ਕੌਂਸਲਰ ਦੀਪਕ ਨੰਦਾ, ਜਥੇਦਾਰ ਗੁਰਦੀਪ ਸਿੰਘ ਬਾਵਾ, ਅਨਿਲ ਕੁਮਾਰ, ਅਕਾਸ਼, ਰਜਨੀਸ਼ ਕੁੁਮਾਰ, ਰਮਨ ਸ਼ਰਮਾ, ਐਡਵੋਕੇਟ ਕੁਲਦੀਪ, ਵਿਸਨੂੰ ਪ੍ਰਭਾਕਰ, ਐਡਵੋਕੇਟ ਨਿਸ਼ਾਂਤ ਗੁਪਤਾ, ਰਾਮ ਕੁਮਾਰ, ਰਕੇਸ਼ ਕੁਮਾਰ, ਪ੍ਰੇਮ ਕੁਮਾਰ ਤੇ ਸੋਨੂੰ ਰਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਨ ਵੋਹਰਾ ਨੂੰ ਸਦਮਾ, ਭਰਾ ਦਾ ਦਿਹਾਂਤ <br/> ਅਗਲੀ ਖ਼ਬਰ ਹੋਲਾ ਮੁਹੱਲਾ ਦੌਰਾਨ ਪਾਰਕਿੰਗ ਦੇ ਨਾਂਅ 'ਤੇ ਸ਼ਰਧਾਲੂਆਂ ਦੀ 'ਆਰਥਿਕ ਲੁਟ' ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਬਲਰਾਮ ਪਰਾ...
Ad Position 24