19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਰਾਜਨ ਵੋਹਰਾ ਨੂੰ ਸਦਮਾ, ਭਰਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 26-02-2026
ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਪ੍ਰੈੱਸ ਕਲੱਬ ਰੂਪਨਗਰ ਦੇ ਸੰਯੁਕਤ ਸਕੱਤਰ ਤੇ ਸੀਨੀਅਰ ਪੱਤਰਕਾਰ ਰਾਜਨ ਵੋਹਰਾ ਦੇ ਭਰਾ ਰਾਕੇਸ਼ ਵੋਹਰਾ ਦਾ ਦਿਹਾਂਤ ਹੋ ਗਿਆ | ਰਾਕੇਸ਼ ਵੋਹਰਾ ਕੁੱਝ ਸਮੇਂ ਤੋਂ ਬਿਮਾਰੀ ਨਾਲ ਪੀੜਤ ਸਨ ਤੇ ਚੰਡੀਗੜ੍ਹ ਵਿਖੇ ਸਰਕਾਰੀ ਹਸਪਤਾਲ ਵਿਚ ਦਾਖਲ ਸਨ | ਰਾਕੇਸ਼ ਵੋਹਰਾ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਕਿਤਾਬਾਂ ਤੇ ਸ਼ਟੇਸ਼ਨਰੀ ਦੀ ਦੁਕਾਨ ਦਾ ਪਰਿਵਾਰਿਕ ਕਾਰੋਬਾਰ ਕਰਦੇ ਸਨ | ਰਾਕੇਸ਼ ਵੋਹਰਾ ਆਪਣੇ ਪਿੱਛੇ ਆਪਣੀ ਪਤਨੀ ਤੇ ਇੱਕ ਬੇਟਾ ਨੂੰ ਛੱਡ ਗਏ ਹਨ | ਬੁੱਧਵਾਰ ਦੁਪਿਹਰ ਨੂੰ ਪਿੰਡ ਹਵੇਲੀ ਕਲਾਂ ਦੇ ਸ਼ਮਸ਼ਾਨਘਾਟ ਵਿਚ ਉਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਭਰਾ ਰਾਜਨ ਵੋਹਰਾ ਤੇ ਪੁੱਤਰ ਯੁੱਗ ਵੋਹਰਾ ਨੇ ਚਿਖਾ ਨੂੰ ਅੱਗਨੀ ਦਿਖਾਈ | ਰਾਕੇਸ਼ ਵੋਹਰਾ ਦੇ ਇਸ ਬੇਵਕਤੀ ਹੋਏ ਦਿਹਾਂਤ 'ਤੇ ਪ੍ਰੈੱਸ ਕਲੱਬ ਰੂਪਨਗਰ ਦੇ ਮੈਂਬਰਾਂ ਅਤੇ ਕਿਤਾਬ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਸਮੇਤ ਸਾਈਕਲ ਕਲੱਬ ਰੂਪਨਗਰ ਤੇ ਹੋਰ ਵੱਖ-ਵੱਖ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ਮੌਕੇ 'ਤੇ ਕੌਂਸਲਰ ਪੋਮੀ ਸੋਨੀ, ਸੀਨੀਅਰ ਅਕਾਲੀ ਨੇਤਾ ਪਰਮਜੀਤ ਸਿੰਘ ਮੱਕੜ, ਵੇਦ ਪ੍ਰਕਾਸ਼, ਰੂਪਨਗਰ ਪ੍ਰੈੱਸ ਕਲੱਬ ਦੇ ਸਰਪ੍ਰਸਤ ਬਹਾਦਰਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ ਸੱਤੀ, ਜਨਰਲ ਸਕੱਤਰ ਤੇਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ, ਮੀਤ ਪ੍ਰਧਾਨ ਕਮਲ ਭਾਰਜ, ਕੈਸ਼ੀਅਰ ਸੁਰਜੀਤ ਸਿੰਘ ਗਾਂਧੀ, ਅਮਰਪਾਲ ਸਿੰਘ ਬੈਂਸ, ਸਰਬਜੀਤ ਸਿੰਘ ਕਾਕਾ, ਸ਼ਾਮ ਲਾਲ ਬੈਂਸ, ਅਮਨ ਅਰੋੜਾ, ਕੁਲਵੰਤ ਸਿੰਘ, ਸਾਈਕਲ ਕਲੱਬ ਰੂਪਨਗਰ ਦੇ ਮੈਂਬਰ ਦਮਨਪ੍ਰੀਤ ਸਿੰਘ, ਜਵਿੰਦਰ ਸਿੰਘ, ਮਨਜੀਤ ਸਿੰਘ, ਪਰਮਾਰ ਨੇ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
25ਆਰਪੀਆਰ52


Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕੋਆਪੇ੍ਰਟਿਵ ਬੈਂਕ ਦੇ ਡਾਇਰੈਕਟਰ ਵਜ਼ੀਰ ਚੰਦ ਦਾ ਦਿਹਾਂਤ <br/> ਅਗਲੀ ਖ਼ਬਰ ਮਾਮਲਾ ਹਿਮਾਚਲ ਸਰਹੱਦ 'ਤੇ ਵਸੂੂਲੇ ਜਾਂਦੇ ਐਂਟਰੀ ਟੈਕਸ ਦਾ ਇਲਾਕਾ ਬਚਾਓ ਸੰਘਰਸ਼ ਮੋਰਚਾ 27 ਨੂੰ ਇਕ ਦਿਨਾਂ ਸੰਕੇਤਕ...
Ad Position 24