ਰੂਪਨਗਰ, 26 ਫਰਵਰੀ (ਸਤਨਾਮ ਸਿੰਘ ਸੱਤੀ)-ਗਿਲਕੋ ਵੈਲੀ, ਰੂਪਨਗਰ ਦੇ ਵਸਨੀਕ ਸਤਨਾਮ ਸਿੰਘ ਅਤੇ ਸਵੇਤਾ ਦੀ ਧੀ ਮੰਨਤ ਕੌਰ ਸ਼ੌਕਰ ਨੇ ਕੇਵਲ 1 ਮਹੀਨਾ 19 ਦਿਨ ਦੀ ਉਮਰ ਵਿਚ 15 ਸਰਕਾਰੀ ਦਸਤਾਵੇਜ਼ ਬਣਵਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ | ਇਹ ਰਿਕਾਰਡ 'ਯੂਨੀਕ ਵਰਲਡ ਰਿਕਾਰਡ' ਵਿਚ ਦਰਜ ਕੀਤਾ ਗਿਆ ਹੈ | ਨੰਨ੍ਹੀ ਮੰਨਤ ਕੌਰ ਦੇ ਨਾਂਅ 'ਤੇ ਤਿਆਰ ਕੀਤੇ ਦਸਤਾਵੇਜ਼ਾਂ ਵਿਚ ਪਾਸਪੋਰਟ, ਆਧਾਰ ਕਾਰਡ, ਪੈਨ ਕਾਰਡ, ਜਨਮ ਸਰਟੀਫਿਕੇਟ, ਹੈਲਥ ਕਾਰਡ ਅਤੇ ਹੋਰ ਬੈਂਕਿੰਗ ਦਸਤਾਵੇਜ਼ ਸ਼ਾਮਲ ਹਨ | ਪਰਿਵਾਰ ਦਾ ਕਹਿਣਾ ਹੈ ਕਿ ਇਸ ਉਪਰਾਲੇ ਦਾ ਮਕਸਦ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਜ਼ਰੂਰੀ ਸਰਕਾਰੀ ਦਸਤਾਵੇਜ਼ ਸਮੇਂ ਸਿਰ ਤਿਆਰ ਕਰਵਾਉਣ ਲਈ ਜਾਗਰੂਕ ਕਰਨਾ ਹੈ, ਕਿਉਂਕਿ ਇਹ ਦਸਤਾਵੇਜ਼ ਜੀਵਨ ਭਰ ਵੱਖ-ਵੱਖ ਮੌਕਿਆਂ 'ਤੇ ਲਾਜ਼ਮੀ ਹੋ ਸਕਦੇ ਹਨ | ਇਸ ਮਾਣਮੱਤੀ ਪ੍ਰਾਪਤੀ 'ਤੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ | ਦਾਦਾ ਕੁਲਵੰਤ ਸਿੰਘ ਭਿਓਰਾ, ਦਾਦੀ ਮਹਿੰਦਰ ਕੌਰ, ਨਾਨਾ ਪ੍ਰਦੀਪ ਕੁਮਾਰ (ਲੈਕਚਰਾਰ, ਘਨੌਲੀ), ਨਾਨੀ ਪ੍ਰਤਿਭਾ ਸ਼ਰਮਾ, ਤਾਇਆ ਇਕਬਾਲ ਸਿੰਘ ਅਤੇ ਤਾਈ ਹਰਸਿਮਰਨ ਦੀਪ ਕੌਰ ਵਲੋਂ ਰਿਸ਼ਤੇਦਾਰਾਂ ਨਾਲ ਮਿਠਾਈਆਂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ |