ਨੂਰਪੁਰ ਬੇਦੀ, 26 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਦੀਆਂ ਸਾਰੀਆਂ ਸੜਕਾਂ ਨੂੰ ਨਵਿਆਉਣ ਸੰਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨੂਰਪੁਰ ਬੇਦੀ ਬਲਾਚੌਰ ਮੁੱਖ ਮਾਰਗ ਤੋਂ ਗੁਰਸੇਮਾਜਰਾ ਤੇ ਕਰਤਾਰਪੁਰ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਨਵੀਨੀਕਰਨ ਦਾ ਕੰਮ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ 'ਚ ਪਿੰਡ ਦੇ ਪਤਵੰਤਿਆਂ ਤੋਂ ਆਰੰਭ ਕਰਵਾਇਆ ਗਿਆ | ਵਿਧਾਇਕ ਚੱਢਾ ਨੇ ਦੱਸਿਆ ਕਿ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਲੰਬੇ ਸਮੇਂ ਤੋਂ ਮੁਰੰਮਤ ਨਹੀਂ ਹੋਈ ਸੀ ਜਿਸ ਕਾਰਨ ਇਹਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਨਾ ਕੇਵਲ ਨਵੇਂ ਸਿਰੇ ਤੋਂ ਬਣਾਈਆਂ ਜਾ ਰਹੀਆਂ ਹਨ ,ਬਲਕਿ ਉਨਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ, ਟਿਕਾਊ ਤੇ ਚੌੜਾ ਕਰਕੇ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ 2.80 ਕਿੱਲੋਮੀਟਰ ਸੜਕ ਤੇ ਲਗਭਗ 43 ਲੱਖ ਰੁਪਏ ਦਾ ਖ਼ਰਚ ਆਵੇਗਾ | ਉਨ੍ਹਾਂ ਕਿਹਾ ਕਿ ਹੁਣ ਸਾਡੀ ਸਰਕਾਰ 'ਚ ਇਹ ਨਿਯਮ ਤੈਅ ਕੀਤਾ ਗਿਆ ਹੈ ਕਿ ਜੋ ਠੇਕੇਦਾਰ ਸੜਕ ਬਣਾਏਗਾ ਪੰਜ ਸਾਲ ਤੱਕ ਉਸਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਹੋਵੇਗੀ | ਲੋਕਾਂ ਵਲੋਂ ਵਿਧਾਇਕ ਚੱਢਾ ਦਾ ਧੰਨਵਾਦ ਕਰਦਿਆਂ ਉਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚਮਨ ਭਾਟੀਆ, ਸ਼ਾਮ ਕਿਸਾਨਾ, ਮਹਿੰਦਰ ਕਿਸਾਨਾ, ਸਰਪੰਚ ਹੁਸਨ ਚੌਧਰੀ, ਮਹਿੰਦਰ ਭੂੰਬਲਾ, ਰਾਮ ਸ਼ਾਹ ਕਿਸਾਨਾ, ਸ਼ਿੰਦਰ ਕਿਸਾਨਾ, ਓਮ ਪ੍ਰਕਾਸ਼ ਭਾਟੀਆ, ਭਿੰਦਾ ਭਾਟੀਆ, ਅਸ਼ੋਕ ਕਿਸਾਨਾ, ਕਮਲ ਭੂੰਬਲਾ, ਕੁਲਦੀਪ ਜੱਟ, ਸੁੱਖੀ ਸਰਪੰਚ, ਕੇਸ਼ੀ ਚੌਹਾਨ, ਭਜਨ ਭਾਟੀਆ, ਗੁਰਨਾਮ ਭਾਟੀਆ, ਬਲਵੀਰ ਖੇਪੜ, ਪੋਲਾ ਕਿਸਾਣਾ, ਬਲਵੰਤ ਸਿੰਘ ਸੂਬੇਦਾਰ ਤੇ ਹੋਰ ਹਾਜ਼ਰ ਸਨ |