24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲਾ ਮਹੱਲਾ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਗੁਰੂ ਕੇ ਲੰਗਰ ਸੇਵਾ ਹੋਈ ਸਮਾਪਤ <br/>

Ad Position 21
No active advertisement
ਅਜੀਤ ਡੈਸਕ 06-03-2026
ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ)-ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ ਜੋਤੀ ਸਰੂਪ, ਫ਼ਤਿਹਗੜ੍ਹ ਸਾਹਿਬ ਅਤੇ ਬਾਬਾ ਗਾਜੀਦਾਸ ਕਲੱਬ ਰੋਡ ਮਾਜਰਾ ਚਕਲਾ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੇ ਸਹਿਯੋਗ ਨਾਲ ਹੋਲਾ ਮਹੱਲਾ ਮੌਕੇ ਗੁਰਦੁਆਰਾ ਗੁਰੂ ਕਾ ਬਾਗ਼ ਛਾਉਣੀ ਨਿਹੰਗ ਸਿੰਘ ਵਿਖੇ ਲੰਗਰ ਦੀ ਸੇਵਾ ਸਮਾਪਤ ਹੋ ਗਈ | ਇਨ੍ਹਾਂ ਸਮਾਗਮਾਂ ਵਿਚ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਸੁਸਾਇਟੀ ਦੀ ਹੌਸਲਾ ਅਜਾਈਾ ਕੀਤੀ ਗਈ | ਇਸ ਸਬੰਧੀ ਬਾਬਾ ਸ੍ਰੀ ਚੰਦ ਜੀ ਸੇਵਾ ਸੁਸਾਇਟੀ ਜੋਤੀ ਸਰੂਪ ਅਤੇ ਬਾਬਾ ਗਾਜੀਦਾਸ ਕਲੱਬ ਰੋਡ ਮਾਜਰਾ ਚਕਲਾ ਦੇ ਪ੍ਰਧਾਨ ਅਤੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਾਰਿਆਂ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਮਹੱਲੇ ਵਿਚ ਵੀ ਸ਼ਮੂਲੀਅਤ ਕੀਤੀ ਗਈ | ਇਸ ਤੋਂ ਬਿਨਾਂ ਸੁਸਾਇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਮੁਫ਼ਤ ਡਿਸਪੈਂਸਰੀ ਵੀ ਖੋਲੀ ਗਈ | ਇਸ ਮੌਕੇ ਨੰਬਰਦਾਰ ਉਮਰਾਓ ਸਿੰਘ, ਬਲਵਿੰਦਰ ਸਿੰਘ ਚਕਲਾ, ਬਿੱਟੂ ਬਾਜਵਾ, ਮੇਜਰ ਸਿੰਘ, ਸੁਰਿੰਦਰ ਸਿੰਘ, ਜੈ ਸਿੰਘ, ਮਨਮੋਹਨ ਸਿੰਘ, ਅਮਰਨਪ੍ਰੀਤ ਸਿੰਘ, ਗੁਰਦੀਪ ਸਿੰਘ, ਬਾਬਾ ਵੀਰਾ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਸੰਗਤਾਂ ਲਈ ਲਗਾਇਆ ਲੰਗਰ ਸੇਵਾ ਦੀ ਉੱਚੀ ਉਦਾਹਰਨ-ਜਥੇਦਾਰ ਗਿਆਨੀ ਗੜਗੱਜ <br/> ਅਗਲੀ ਖ਼ਬਰ ਹੋਲੇ ਮਹੱਲੇ ਦੌਰਾਨ ਨੌਜਵਾਨਾਂ ਦੀ ਹੁੱਲੜਬਾਜ਼ੀ ਰਹੀ ਭਾਰੂ <br/>
Ad Position 24