24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੇ ਮਹੱਲੇ ਦੌਰਾਨ ਨੌਜਵਾਨਾਂ ਦੀ ਹੁੱਲੜਬਾਜ਼ੀ ਰਹੀ ਭਾਰੂ <br/>

Ad Position 21
No active advertisement
ਅਜੀਤ ਡੈਸਕ 06-03-2026
ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਏ ਤਿੰਨ ਰੋਜ਼ਾ ਹੋਲਾ ਮਹੱਲਾ ਦੌਰਾਨ ਸਿੱਖ ਰਵਾਇਤਾਂ ਤੋਂ ਕੌਰੀ ਨੌਜਵਾਨਾਂ ਦੀ ਹਰ ਪਾਸੇ ਹੁੱਲੜਬਾਜ਼ੀ ਨੇ ਜਿੱਥੇ ਸਿੱਖ ਪ੍ਰੰਪਰਾਵਾਂ ਅਤੇ ਮੇਲੇ ਦੀ ਧਾਰਮਿਕ ਮਹੱਤਤਾ ਦਾ ਰੱਜ ਕੇ ਘਾਣ ਕੀਤਾ, ਉੱਥੇ ਹੀ ਮੇਲੇ ਦੌਰਾਨ ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਗੁਲਾਲ ਦੀ ਵੱਡੇ ਪੱਧਰ 'ਤੇ ਹੋਈ ਵਰਤੋਂ, ਲੰਮੇ ਜਾਮ, ਉੱਚੀ ਆਵਾਜ਼ ਡੈੱਕ, ਟਰੈਕਟਰਾਂ ਦੀ ਸਟੰਟਬਾਜੀ ਨੇ ਸੰਗਤਾਂ ਲਈ ਭਾਰੀ ਪ੍ਰੇਸ਼ਾਨੀਆਂ ਪੈਦਾ ਕੀਤੀਆਂ | ਸਿੱਖ ਮਰਿਆਦਾ, ਪੰ੍ਰਪਰਾਵਾਂ ਤੋਂ ਕੋਰੇ ਨੌਜਵਾਨਾਂ ਨੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅਪੀਲਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਬੇਨਤੀਆਂ ਨੂੰ ਦਰ ਕਿਨਾਰ ਕਰਦਿਆਂ ਮੇਲੇ ਤੋਂ ਦੋ ਤਿੰਨ ਦਿਨ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ-ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਮਾਰਗ ਸਜਾਵਟੀ ਟਰੈਕਟਰ ਟਰਾਲੀ ਖੜ੍ਹਾ ਕੇ ਸੰਗਤਾਂ ਦੇ ਰਸਤੇ ਹੀ ਬੰਦ ਕਰ ਦਿੱਤੇ | ਜਿਸ ਕਰਕੇ ਪ੍ਰਬੰਧਾਂ 'ਚ ਲੱਗੇ ਪ੍ਰਸ਼ਾਸਨ ਅਤੇ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਅੰਦਰੂਨੀ ਰਸਤਿਆਂ 'ਤੇ ਬੇਢੰਗੇ ਖੜ੍ਹੇ ਵਾਹਨਾਂ ਵੀ ਸੰਗਤਾਂ ਲਈ ਪੂਰੇ ਮੇਲੇ ਦੌਰਾਨ ਪੇ੍ਰਸ਼ਾਨੀਆਂ ਸਬੱਬ ਬਣੇ ਰਹੇ | ਮੇਲੇ ਦੌਰਾਨ ਗੁਲਾਲ ਦੀ ਵੱਡੇ ਪੱਧਰ 'ਤੇ ਹੋਈ ਵਰਤੋਂ ਨੇ ਸੰਗਤਾਂ ਦਾ ਖ਼ਾਸ ਮਹਿਲਾਵਾਂ ਅਤੇ ਬਜ਼ੁਰਗਾਂ ਦਾ ਨੱਕ 'ਚ ਦਮ ਕਰੀ ਰੱਖਿਆ | ਜਿਸ ਕਰਕੇ ਥਾਂ ਥਾਂ ਲੜਾਈ ਝਗੜੇ ਆਮ ਹੁੰਦੇ ਰਹੇ | ਮੇਲੇ ਦੌਰਾਨ ਹਜ਼ਾਰਾਂ ਨੌਜਵਾਨ ਰੰਗ ਦੇ ਬੋਰੇ ਚੁੱਕੀ ਖੁੱਲੇ੍ਹ ਆਮ ਘੁੰਮਦੇ ਰਹੇ | ਪਾਬੰਦੀਆਂ ਲਗਾਉਣ ਵਾਲੇ ਪ੍ਰਸ਼ਾਸਨ ਕਿਥੇ ਵੀ ਹਰਕਤ 'ਚ ਨਜ਼ਰ ਨਹੀਂ ਆਇਆ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਚੌਕ, ਭਗਤ ਰਵਿਦਾਸ ਚੌਂਕ, ਨੰਗਲ-ਰੂਪਨਗਰ ਮੁੱਖ ਮਾਰਗ 'ਤੇ ਧੜੱਲੇ ਨਾਲ ਵਰਤੇ ਰੰਗ ਦੀ ਦੋ-ਦੋ ਇੰਚ ਮੋਟੀ ਪਰਤ ਜੰਮ ਗਈ | ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਨਿਹੰਗ ਸਿੰਘਾਂ ਦੇ ਮਹੱਲੇ ਦੌਰਾਨ ਤਖ਼ਤ ਸਾਹਿਬ ਨੂੰ ਆਉਂਦੇ ਮਾਰਗ 'ਤੇ ਲੱਗੇ ਜਾਮ ਕਰਕੇ ਭਾਰੀ ਵਾਹਨਾਂ ਦਾ ਲਗਾਤਾਰ ਲੱਗੇ ਜਾਮ ਕਰਕੇ ਵੱਡੀ ਗਿਣਤੀ 'ਚ ਸੰਗਤਾਂ ਨਿਹੰਗ ਸਿੰਘਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਨਗਰ ਕੀਰਤਨ ਨੂੰ ਘੰਟਿਆਂ ਬੰਦੀ ਰੁਕਣਾ ਪਿਆ | ਵੱਡੀ ਗਿਣਤੀ 'ਚ ਸੰਗਤਾਂ ਨੂੰ ਘੋੜਿਆਂ ਨੇ ਦਰੜਿਆ | ਮੇਲੇ 'ਚ ਟਰੈਕਟਰਾਂ-ਟਰਾਲੀਆਂ ਵਾਲੇ ਨੌਜਵਾਨਾਂ ਵਲੋਂ ਲਗਾਏ ਵੱਡੇ ਵੱਡੇ ਡੈੱਕਾਂ ਦੀ ਕੰਨ ਪਾੜਵੀਆਂ ਆਵਾਜ਼ਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ 'ਚ ਪਾਈ ਰੱਖਿਆ | ਚਰਨ ਗੰਗਾ ਸਟੇਡੀਅਮ 'ਚ ਘੋੜ ਸਵਾਰੀ, ਗਤਕੇਬਾਜ਼ੀ ਤੇ ਨੇਜ਼ੇਬਾਜ਼ੀ ਦੇ ਪ੍ਰਦਰਸ਼ਨਾਂ ਦੌਰਾਨ ਇੱਕ ਦਰਜਨ ਸ਼ਰਧਾਲੂਆਂ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ | ਜਿਸ ਕਰਕੇ ਸੰਗਤਾਂ ਅਤੇ ਸੁਰੱਖਿਆ ਕਰਮੀਆਂ ਵਿਚਾਰ ਤਕਰਾਰਬਾਜ਼ੀ ਵੀ ਹੋਈ | ਸੁਰੱਖਿਆ ਕਰਮੀਆਂ ਦੇ ਘੇਰਾਬੰਦੀ ਨਾਲ ਤਖ਼ਤ ਸਾਹਿਬ ਵਿਖੇ ਦੀਵਾਨਾਂ 'ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨ ਹੋਣਾ ਪਿਆ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਗੁਰੂ ਕੇ ਲੰਗਰ ਸੇਵਾ ਹੋਈ ਸਮਾਪਤ <br/> ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ) ਦੇ ਵਿਦਿਆਰਥੀਆਂ ਨੂੰ ਸਵੀਡਨ 'ਚ ਅੰਤਰਰਾਸ਼ਟਰੀ ਕਾਨਫ਼ਰੰਸ ਲਈ ਸੱਦਾ <br/>
Ad Position 24