ਨੂਰਪੁਰ ਬੇਦੀ, 5 ਮਾਰਚ (ਹਰਦੀਪ ਸਿੰਘ ਢੀਂਡਸਾ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਸੁਖਪਾਲ ਸਿੰਘ ਗਿੱਲ ਪਿੰਡ ਅਬਿਆਣਾ ਨੂੰ ਬੀ.ਡੀ.ਪੀ.ਓ. ਦਫ਼ਤਰ ਨੂਰਪੁਰ ਬੇਦੀ ਵਿਖੇ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਦੱਸਣਯੋਗ ਹੈ ਕਿ ਸੁਖਪਾਲ ਸਿੰਘ ਗਿੱਲ ਇਸ ਤੋਂ ਪਹਿਲਾਂ ਬੀ.ਡੀ.ਪੀ.ਓ. ਦਫ਼ਤਰ ਨੂੰ ਨੂਰਪੁਰ ਬੇਦੀ ਵਿਖੇ ਬਤੌਰ ਗ੍ਰਾਮ ਸੇਵਕ ਤੈਨਾਤ ਸਨ, ਪੰਜਾਬ ਸਰਕਾਰ ਵਲੋਂ ਉਹਨਾਂ ਨੂੰ ਐਸ.ਈ.ਪੀ.ਓ. ਵਜੋਂ ਤਰੱਕੀ ਦਿੱਤੀ ਗਈ ਹੈ, ਜਿਸ ਉਪਰੰਤ ਉਹਨਾਂ ਨੂੰ ਮੁੜ ਨੂਰਪੁਰ ਬੇਦੀ ਵਿਖੇ ਹੀ ਤਾਇਨਾਤ ਕੀਤਾ ਗਿਆ ਹੈ | ਸੁਖਪਾਲ ਸਿੰਘ ਗਿੱਲ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਬੀ.ਡੀ.ਪੀ.ਓ. ਨੂਰਪੁਰ ਬੇਦੀ ਅਮਰੀਕ ਸਿੰਘ ਨੇ ਸੁਖਪਾਲ ਸਿੰਘ ਨੂੰ ਨੂਰਪੁਰ ਬੇਦੀ ਦੇ ਐਸ.ਈ.ਪੀ.ਓ. ਦਾ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ | ਇਸ ਮੌਕੇ ਜਗਜੀਤ ਸਿੰਘ ਜੇ.ਈ, ਰਾਜ ਕੁਮਾਰ ਜੇ.ਈ, ਕੁਲਦੀਪ ਕੁਮਾਰ ਸੁਪਰਡੈਂਟ, ਤੇਜਿੰਦਰ ਪਾਲ ਸਿੰਘ ਪੰਚਾਇਤ ਸੈਕਟਰੀ, ਨਿਰਮਲ ਚੰਦਰ ਕਲਰਕ, ਮੈਡਮ ਮਨਪ੍ਰੀਤ ਕੌਰ, ਤਰਨਪ੍ਰੀਤ ਸਿੰਘ ਅਕਾਊਾਟ ਕਲਰਕ ਅਤੇ ਸਮੂਹ ਬੀ.ਡੀ.ਪੀ.ਓ. ਸਟਾਫ਼ ਹਾਜ਼ਰ ਸਨ |