28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਰਤ ਵਿਕਾਸ ਪ੍ਰੀਸ਼ਦ ਇਕਾਈ ਤਖਤਗੜ੍ਹ ਦੀ ਮੀਟਿੰਗ ਦੌਰਾਨ ਹੋਈ ਨਵੀਂ ਚੋਣ

Ad Position 21
No active advertisement
ਅਜੀਤ ਡੈਸਕ 09-03-2026
ਨੂਰਪੁਰ ਬੇਦੀ, 8 ਮਾਰਚ (ਵਿੰਦਰਪਾਲ ਝਾਂਡੀਆਂ)-ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ, ਨੂਰਪੁਰ ਬੇਦੀ ਇਕਾਈ ਦੀ ਮੀਟਿੰਗ ਨਵੀਂ ਟੀਮ ਦੀ ਚੋਣ ਲਈ ਸਾਬਕਾ ਪ੍ਰਧਾਨ ਡਾ. ਰਾਕੇਸ਼ ਰਾਣਾ ਦੀ ਅਗਵਾਈ ਹੇਠ ਅੱਜ ਰਾਣਾ ਹਸਪਤਾਲ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਸਾਰੇ ਮੈਂਬਰਾਂ ਨੇ ਮੌਜੂਦਾ ਟੀਮ ਦੀ ਪਿਛਲੇ ਸਾਲ ਦੀ ਬਿਹਤਰ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅਗਲੇ ਕਾਰਜਕਾਲ ਲਈ ਚੋਣ ਕਰਦੇ ਹੋਏ ਮੁੜ ਸੀਮਾ ਸ਼ਰਮਾ ਨੂੰ ਪ੍ਰਧਾਨ, ਅਨਾਮਿਕਾ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਸੰਗੀਤਾ ਭੰਡਾਰੀ ਨੂੰ ਵਿੱਤ ਸਕੱਤਰ ਚੁਣਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਰੇ ਮੈਂਬਰਾਂ ਨੇ ਇਸ ਟੀਮ ਦੀ ਪਿਛਲੇ ਸਾਲ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵਲੋਂ ਉਚੇਚੇ ਤੌਰ 'ਤੇ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਨੂੰ ਸਮਾਜ ਵਿਚ ਪਾਏ ਵਡਮੁੱਲੇ ਯੋਗਦਾਨ ਤੇ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਗਿਆ | ਨਵੀਂ ਚੁਣੀ ਟੀਮ ਨੇ ਇਕਾਈ ਨੂੰ ਵਿਸ਼ਵਾਸ ਦਵਾਇਆ ਹੈ ਕਿ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਪਿਛਲੇ ਕਾਰਜਕਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਜ ਬਿਹਤਰੀ ਲਈ ਲਗਾਤਾਰ ਕੰਮ ਜਾਰੀ ਰਹਿਣਗੇ | ਇਸ ਮੌਕੇ ਸ਼ਸ਼ੀ ਕਾਂਤ ਚੰਦਨ ਤਖਤਗੜ੍ਹ, ਪਿ੍ੰਸੀਪਲ ਵਰਿੰਦਰ ਸ਼ਰਮਾ, ਪੰਡਿਤ ਨੀਰਜ ਚੰਦਨ, ਅਨਾਮਿਕਾ ਸ਼ਰਮਾ, ਰਾਜੀਵ ਮਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀਓ ਫਿਜ਼ੀਸਿਸਟ ਬਣੀ ਨੰਦਨੀ ਠਾਕੁਰ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਦੀਆਂ ਔਰਤਾਂ ਨਾਲ ਆਮ ਆਦਮੀ ਪਾਰਟੀ ਨੇ ਕੀਤਾ ਵੱਡਾ ਧੋਖਾ- ਮਿੱਤਲ
Ad Position 24