28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਰਾਮ ਮੰਦਰ ਜਟਵਾਹੜ ਵਿਖੇ ਰਾਮ ਨੌਮੀ ਉਤਸਵ ਮਨਾਉਣ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-03-2026
ਨੂਰਪੁਰ ਬੇਦੀ, 8 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਰਾਮ ਮੰਦਰ ਜਟਵਾਹੜ ਵਿਖੇ ਸਲਾਨਾ ਰਾਮ ਨੌਮੀ ਉਤਸਵ ਮਨਾਉਣ ਸਬੰਧੀ ਸੇਵਾਦਾਰਾਂ ਦੀ ਵਿਸ਼ੇਸ਼ ਤਿਆਰੀ ਮੀਟਿੰਗ ਹੋਈ | ਸਵਾਮੀ ਦਿਆਲ ਦਾਸ ਤੇ ਬਾਬਾ ਬੇਅੰਤ ਦਾਸ ਦੀ ਅਗਵਾਈ ਹੇਠ ਬ੍ਰਹਮ ਗਿਆਨੀ ਬਾਬਾ ਸਰਵਣ ਦਾਸ ਦੇ ਅਸ਼ੀਰਵਾਦ ਨਾਲ ਮਨਾਏ ਜਾ ਰਹੇ ਉਕਤ ਸਮਾਗਮ ਨੂੰ ਲੈ ਕੇ ਅੱਜ ਮਹੰਤ ਬਾਬਾ ਭਗਵਾਨ ਦਾਸ ਨੰਦਪੁਰ ਕੇਸ਼ੋ ਵਾਲਿਆਂ ਦੀ ਅਗਵਾਈ ਹੇਠ ਬੈਠਕ ਹੋਈ | ਬਾਬਾ ਭਗਵਾਨ ਦਾਸ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਉਤਸਵ 26 ਮਾਰਚ ਨੂੰ ਸ਼ਰਧਾਪੂਰਵਕ ਮਨਾਇਆ ਜਾਵੇਗਾ, ਸਬੰਧੀ 25 ਮਾਰਚ ਨੂੰ ਰਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ ਤੇ ਕੁੱਲਾ ਵਾਲੇ ਪੀਰ ਦੀ ਸਵਾਗਤ ਸਵਾਰੀ ਦਾ ਆਯੋਜਨ ਕੀਤਾ ਜਾਵੇਗਾ | ਉਪਰੰਤ ਸਵੇਰੇ 10 ਵਜੇ ਪਿੰਡ ਜਟਵਾਹੜ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਮਾਗਮ ਵਾਲੇ ਦਿਨ ਰਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ | ਮੀਟਿੰਗ ਦੌਰਾਨ ਮਹੰਤ ਬਾਬਾ ਭਗਵਾਨ ਦਾਸ ਨੇ ਸਮੂਹ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਕਿਹਾ ਕਿ ਸ੍ਰੀ ਰਾਮ ਨੌਮੀ ਦਾ ਇਹ ਪਾਵਨ ਉਤਸਵ ਸੰਗਤਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੈ | ਇਸ ਮੌਕੇ ਭਾਰੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ 'ਚ ਸਾਹਿਤਕਾਰਾਂ ਪੜ੍ਹੀਆਂ ਰਚਨਾਵਾਂ ਅਗਲੀ ਖ਼ਬਰ ਟਿੱਬਾ ਟੱਪਰੀਆਂ ਵਿਖੇ ਸ੍ਰੀਮਦ ਭਾਗਵਤ ਕਥਾ ਦੌਰਾਨ ਵਿਧਾਇਕ ਦਿਨੇਸ਼ ਚੱਢਾ ਵਲੋਂ ਸ਼ਿਰਕਤ
Ad Position 24