28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ 'ਚ ਸਾਹਿਤਕਾਰਾਂ ਪੜ੍ਹੀਆਂ ਰਚਨਾਵਾਂ

Ad Position 21
No active advertisement
ਅਜੀਤ ਡੈਸਕ 09-03-2026
ਬੇਲਾ, 08 ਮਾਰਚ (ਮਨਜੀਤ ਸਿੰਘ ਸੈਣੀ)-ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਇਸ ਵਾਰ ਦੀ ਮਾਸਿਕ ਇਕੱਤਰਤਾ ਕੌਮੰਤਰੀ ਇਸਤਰੀ ਵਰ੍ਹੇ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਕੁਲਵਿੰਦਰ ਸਿੰਘ ਨੇ ਕੀਤੀ | ਜਿਸ ਵਿਚ ਸੁਰਿੰਦਰ ਸਿੰਘ ਕੰਗ ਨੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਦਿੱਤੀ ਸ਼ਹੀਦੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਦਿੱਤੀ ਕੁਰਬਾਨੀ ਦਾ ਹਾਲੇ ਮੁੱਲ ਪੈਣਾ ਬਾਕੀ ਹੈ | ਕਿਉਂਕਿ ਭਗਤ ਸਿੰਘ ਜਿਸ ਸਮਾਜਵਾਦੀ ਪ੍ਰਬੰਧ ਨੂੰ ਸਿਰਜਣਾ ਚਾਹੁੰਦੇ ਸਨ, ਉਹ ਹਾਲੇ ਬਾਕੀ ਹੈ ਜਦੋਂ ਤੱਕ ਉਹ ਨਹੀਂ ਸਿਰਜਿਆ ਜਾਂਦਾ, ਓਨਾ ਚਿਰ ਸਾਡੀ ਲੜਾਈ ਜਾਰੀ ਰਹੇਗੀ | ਦਰਸ਼ਨ ਸਿੰਘ ਨੇ ਕਿਹਾ ਕਿ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਜਿਨ੍ਹਾਂ ਲੋਕਾਂ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ, ਉਨ੍ਹਾਂ ਵਿਚੋਂ ਬਹੁਤ ਹੀ ਘੱਟ ਹਨ ਜੋ ਸ਼ਹੀਦ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਹਨ | ਹਾਜ਼ਰ ਮੈਂਬਰਾਂ ਨੇ ਇਸ ਸਮੇਂ ਦੇਸ਼ ਦੇ ਮਹਾਨ ਸਪੂਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਕੌਮਾਂਤਰੀ ਇਸਤਰੀ ਵਰੇ੍ਹ ਬਾਰੇ ਵੀ ਆਪੋ ਆਪਣੇ ਵਿਚਾਰ ਰੱਖੇ | ਇਸ ਤੋਂ ਬਾਅਦ ਪਿਛਲੇ ਮਹੀਨੇ ਲੇਖਕਾਂ ਵਲੋਂ ਪੜਿ੍ਹਆਂ ਗਈਆਂ ਪੁਸਤਕਾਂ ਦੀ ਸਮੀਖਿਆ ਦੌਰਾਨ ਕੁਲਵਿੰਦਰ ਨੇ ਢਾਹਾਂ ਪੁਰਸਕਾਰ ਵਿਜੇਤਾ ਜਿੰਦਰ ਦੀਆਂ ਕਹਾਣੀਆਂ, ਸੁਰਿੰਦਰ ਸਿੰਘ ਕੰਗ ਨੇ ਅਰੁੰਧਤੀ ਰਾਏ ਦੀ ਚਰਚਿਤ ਕਿਤਾਬ ਆਜ਼ਾਦੀ, ਡਾ. ਰਾਜਪਾਲ ਸਿੰਘ ਨੇ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਦੀ ਕਿਤਾਬ 'ਚਾਲੀ ਦਿਨ' ਹਰਨਾਮ ਸਿੰਘ ਦੱਲਾ ਨੇ ਅਜਮੇਰ ਸਿੰਘ ਅÏਲਖ ਦੇ ਨਾਟਕ 'ਸੱਤ ਬੇਗਾਨੇ' ਤੇ ਅਜਮੇਰ ਰੋਡੇ ਦੇ ਨਾਟਕ 'ਨਿਰਲੱਜ' ਉੱਤੇ ਵਿਸਤਰਿਤ ਗੱਲ ਕੀਤੀ | ਉਪਰੰਤ ਸਾਹਿੱਤਿਕ ਦੌਰ ਵਿਚ ਪਾਸ਼ ਰਚਿਤ ਕਵਿਤਾ ਸੁਰਿੰਦਰ ਸਿੰਘ ਕੰਗ ਵਲੋਂ 'ਮੈਂ ਹੁਣ ਵਿਦਾ ਹੁੰਦਾ ਹਾਂ' ਡਾਕਟਰ ਰਾਜਪਾਲ ਸਿੰਘ ਨੇ 'ਦੇਹ ਸ਼ਿਵਾ ਵਰ ਮੋਹੇ' ਤਰੰਨਮ ਵਿਚ, ਮੋਹਨ ਲਾਲ ਰਾਹੀ ਨੇ ਕਵਿਤਾ 'ਡਰ ਲੱਗਦਾ ਹੈ' ਕੁਲਵਿੰਦਰ ਸਿੰਘ ਨੇ ਕੱਟੜ ਪੰਥੀਆਂ ਵਲੋਂ ਸਾਈ ਬੁੱਲੇ ਸ਼ਾਹ ਦੀ ਉੱਤਰਾਖੰਡ ਵਿਚ ਤੋੜੀ ਗਈ ਮਜ਼ਾਰ 'ਤੇ ਲਿਖੀ ਕਵਿਤਾ, 'ਕਬਰ ਜਿੰਨਾ ਦੀ ਜੀਵੇ' ਅਤੇ ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ਪੇਸ਼ ਕੀਤੀ | ਅੰਤ ਵਿਚ ਸ੍ਰੀ ਕਿਰਪਾਲ ਸਿੰਘ ਅਰਨੀਵਾਲਾ ਨੇ ਪੜ੍ਹੀਆਂ ਗਈਆਂ ਰਚਨਾਵ 'ਤੇ ਤਸੱਲੀ ਪ੍ਰਗਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨੰਗਲ ਨੂੰ ਸੈਰਗਾਹ ਬਣਾਉਣ ਬਾਰੇ ਕੋਈ ਠੋਸ ਐਲਾਨ ਨਹੀਂ ਹੋਇਆ- ਪਰਮਾਰ <br/> ਅਗਲੀ ਖ਼ਬਰ ਰਾਮ ਮੰਦਰ ਜਟਵਾਹੜ ਵਿਖੇ ਰਾਮ ਨੌਮੀ ਉਤਸਵ ਮਨਾਉਣ ਸੰਬੰਧੀ ਮੀਟਿੰਗ
Ad Position 24