28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਨੰਗਲ ਨੂੰ ਸੈਰਗਾਹ ਬਣਾਉਣ ਬਾਰੇ ਕੋਈ ਠੋਸ ਐਲਾਨ ਨਹੀਂ ਹੋਇਆ- ਪਰਮਾਰ <br/>

Ad Position 21
No active advertisement
ਅਜੀਤ ਡੈਸਕ 09-03-2026
ਨੰਗਲ, 8 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰਬਰ ਇੱਕ ਦੇ ਨਿਵਾਸੀ ਪਰਵਾਸੀ ਪੰਜਾਬੀ ਕੁਲਵਿੰਦਰ ਪਰਮਾਰ ਨੇ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੰਤਿਮ ਬਜਟ ਵਿਚ ਨੰਗਲ ਨੂੰ ਸੈਰਗਾਹ ਬਣਾਉਣ ਲਈ ਕੋਈ ਠੋਸ ਐਲਾਨ ਨਹੀਂ ਹੋਇਆ | ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਦੇ ਸੁਹੱਪਣ ਦੀ ਤੁਲਨਾ ਹਮੇਸ਼ਾ ਬਿ੍ਟਿਸ਼ ਕੋਲੰਬੀਆ ਨਾਲ ਕੀਤੀ ਹੈ ਪਰ ਨਾ ਤਾਂ ਨੰਗਲ ਡੈਮ ਜਲਗਾਹ ਦੇ ਚੌਗਿਰਦਾ ਮਿੱਤਰ ਵਿਕਾਸ ਲਈ ਕੋਈ ਗੱਲ ਹੋਈ ਅਤੇ ਨਾ ਹੀ ਸੈਰ-ਸਪਾਟਾ ਸਹੂਲਤਾਂ ਬਾਰੇ | ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਹਰ ਵਰ੍ਹੇ ਨੰਗਲ ਭਾਖੜਾ ਪ੍ਰਾਜੈਕਟ ਦੇਖਣ 5 ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਨਿਰਾਸ਼ ਪਰਤਦੇ ਹਨ | ਨੰਗਲ ਦਾ ਟੂਰਿਸਟ ਕੰਪਲੈਕਸ ਲੰਬੇ ਸਮੇਂ ਤੋਂ ਬੰਦ ਪਿਆ ਹੈ ਪਰ ਸਰਕਾਰ ਧਿਆਨ ਨਹੀਂ ਦੇ ਰਹੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 29 ਨੂੰ ਕਰਵਾਏ ਜਾਣਗੇ ਸਮੂਹਿਕ ਅਨੰਦ ਕਾਰਜ ਅਗਲੀ ਖ਼ਬਰ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮੀਟਿੰਗ 'ਚ ਸਾਹਿਤਕਾਰਾਂ ਪੜ੍ਹੀਆਂ ਰਚਨਾਵਾਂ
Ad Position 24