15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਏ.ਟੀ.ਐਮ. ਕਾਰਡ ਬਦਲ ਕੇ ਮਾਰੀ 16 ਹਜ਼ਾਰ ਦੀ ਠੱਗੀ

Ad Position 21
No active advertisement
ਅਜੀਤ ਡੈਸਕ 11-03-2026
ਨੂਰਪੁਰ ਬੇਦੀ, 10 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਫਰਾਡਸਟਰਾਂ ਵਲੋਂ ਲੋਕਾਂ ਨਾਲ ਠੱਗੀ ਕਰਨ ਲਈ ਨਵੇਂ-ਨਵੇਂ ਢੰਗ ਤਰੀਕੇ ਅਪਣਾਏ ਜਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਬੱਸ ਅੱਡਾ ਬੈਂਸ ਵਿਖੇ ਪੰਜਾਬ ਐਂਡ ਸਿੰਧ ਬੈਂਕ ਅਤੇ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਏ.ਟੀ.ਐਮ. ਚਲਾਇਆ ਜਾ ਰਿਹਾ ਹੈ | ਪਰੰਤੂ ਦੋ ਨੌਜਵਾਨਾਂ ਵਲੋਂ ਦੋਵੇਂ ਏ.ਟੀ.ਐਮਜ ਨੂੰ ਬੰਦ ਕਰਕੇ ਇੱਕ ਵਿਅਕਤੀ ਨਾਲ 16 ਹਜ਼ਾਰ ਦੀ ਠੱਗੀ ਮਾਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਆਪਣੇ ਏ.ਟੀ.ਐਮ. ਕਾਰਡ 'ਤੇ ਫੈਵੀਕੁਵਿੱਕ ਲਗਾ ਕੇ ਉਸਨੂੰ ਏ.ਟੀ.ਐਮ. ਮਸ਼ੀਨ ਵਿਚ ਪਾ ਦਿੰਦੇ ਹਨ ਅਤੇ ਫਿਰ ਆਪਣਾ ਕਾਰਡ ਬਾਹਰ ਕੱਢ ਲੈਂਦੇ ਹਨ | ਇਸ ਤਰੀਕੇ ਨਾਲ ਏ.ਟੀ.ਐਮ. ਮਸ਼ੀਨ ਦੀ ਸਕੈਨ ਕਰਨ ਵਾਲੀ ਚਿੱਪ ਠੀਕ ਤਰ੍ਹਾਂ ਕਾਰਡ ਨੂੰ ਪੜ੍ਹ ਨਹੀਂ ਸਕਦੀ ਤੇ ਇਨ੍ਹਾਂ ਏ.ਟੀ.ਐਮਜ਼ ਰਾਹੀਂ ਪੈਸੇ ਨਿਕਲਣੇ ਬੰਦ ਹੋ ਜਾਂਦੇ ਹਨ | ਇਸ ਦੌਰਾਨ ਪੰਜਾਬ ਐਂਡ ਸਿੰਧ ਬੈਂਕ ਦੇ ਏ.ਟੀ.ਐਮ. 'ਤੇ ਕੋਈ ਵਿਅਕਤੀ ਪੈਸੇ ਕਢਵਾਉਣ ਲਈ ਆਇਆ | ਮਸ਼ੀਨ ਵਿਚ ਪਹਿਲਾਂ ਹੀ ਫੈਵੀਕੁਇਕ ਲੱਗੀ ਹੋਣ ਕਰਕੇ ਉਸਦੇ ਏ.ਟੀ.ਐਮ. ਰਾਹੀਂ ਪੈਸੇ ਨਹੀਂ ਨਿਕਲੇ | ਇਸ ਦੌਰਾਨ ਉੱਥੇ ਖੜ੍ਹੇ ਦੋ ਨੌਜਵਾਨਾਂ ਨੇ ਉਸਨੂੰ ਕਿਹਾ ਕਿ ਉਹ ਉਸਦੀ ਮਦਦ ਕਰ ਦੇਣਗੇ | ਮਦਦ ਦੇ ਬਹਾਨੇ ਉਨ੍ਹਾਂ ਨੇ ਚਲਾਕੀ ਨਾਲ ਉਸਦਾ ਏ.ਟੀ.ਐਮ ਕਾਰਡ ਬਦਲ ਲਿਆ | ਇਸ ਤੋਂ ਪਹਿਲਾਂ ਭਾਵੇਂ ਵਿਅਕਤੀ ਨੇ ਦੂਸਰੇ ਏ.ਟੀ.ਐਮ ਰਾਹੀਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪ੍ਰੰਤੂ ਦੂਸਰੇ ਏ.ਟੀ.ਐਮ. +ਤੇ ਵੀ ਇਹੀ ਸ਼ਰਾਰਤ ਕੀਤੀ ਹੋਣ ਕਾਰਨ ਉੱਥੋਂ ਵੀ ਪੈਸੇ ਨਹੀਂ ਨਿਕਲੇ ਹੋਣਗੇ | ਬਾਅਦ ਵਿਚ ਲੁਟੇਰਿਆਂ ਨੇ ਉਸਦੇ ਅਸਲੀ ਕਾਰਡ ਦੀ ਵਰਤੋਂ ਕਰਕੇ ਚੰਡੀ ਮੰਦਰ ਦੇ ਲਾਗਿਓਾ ਇੱਕ ਏ.ਟੀ.ਐਮ. ਤੋਂ ਕਰੀਬ 16 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਕੇ ਉਨ੍ਹਾਂ ਦਾ ਖਾਤਾ ਖ਼ਾਲੀ ਕਰ ਦਿੱਤਾ | ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਵਾਰ-ਵਾਰ ਲੋਕਾਂ ਨੂੰ ਸੂਚਿਤ ਕਰਕੇ ਆਪਣਾ ਏ.ਟੀ.ਐਮ. ਕਾਰਡ, ਆਪਣਾ ਪਿਨ ਤੇ ਓ.ਟੀ.ਪੀ. ਨੰਬਰ ਨਾ ਦੇਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਪਰੰਤੂ ਇਸ ਦੇ ਬਾਵਜੂਦ ਵੀ ਲੋਕਾਂ ਵਲੋਂ ਚੌਕਸੀ ਨਹੀਂ ਵਰਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਕਾਮਿਆਂ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਰੋਸ ਰੈਲੀ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ
Ad Position 24