22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Ad Position 21
No active advertisement
ਅਜੀਤ ਡੈਸਕ 12-03-2026

ਸ੍ਰੀ ਅਨੰਦਪੁਰ ਸਾਹਿਬ, 11 ਮਾਰਚ (ਕਰਨੈਲ ਸਿੰਘ)-ਸਥਾਨਕ ਪੁਲਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮੁੱਖ ਸੜਕ 'ਤੇ ਸਥਿਤ ਪਿੰਡ ਥੱਪਲ ਦੇ ਖੇਤਾਂ ਵਿਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਇੱਕ 40 ਸਾਲਾ, ਸਿਰੋਂ ਮੋਨਾ, ਕੱਦ 5 ਫੁੱਟ 4 ਇੰਚ, ਸਰੀਰ ਪਤਲਾ, ਸਲੇਟੀ ਰੰਗ ਦੀ ਕਮੀਜ਼ ਅਤੇ ਧਾਰੀਦਾਰ ਲੋਅਰ ਪਹਿਨੇ ਵਿਅਕਤੀ ਦੀ ਲਾਸ਼ ਖੇਤਾਂ ਵਿਚੋਂ ਮਿਲੀ ਹੈ | ਉਨ੍ਹਾਂ ਕਿਹਾ ਇਸ ਵਿਅਕਤੀ ਦੀ ਮੌਤ ਹੋਈ ਨੂੰ 10 ਦਿਨ ਤੋਂ ਵੱਧ ਦਾ ਸਮਾਂ ਲੱਗਦਾ ਹੋ ਗਿਆ ਹੈ | ਲਾਸ਼ ਨੂੰ ਸ਼ਨਾਖ਼ਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਗਿਆ ਹੈ |
ਅੱਜ ਬਿਜਲੀ ਬੰਦ
ਰੂਪਨਗਰ, 11 ਮਾਰਚ (ਸੱਤੀ)- 132 ਕੇ.ਵੀ. ਰੋਪੜ ਸਬ ਸਟੇਸ਼ਨ ਤੋਂ ਚਲਦੇ 11 ਕੇ.ਵੀ. ਜੈਲ ਸਿੰਘ ਨਗਰ ਫੀਡਰ ਅਤੇ 11 ਕੇ.ਵੀ. ਰੋਪੜ ਟਾਊਨ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਮਿਤੀ 12 ਮਾਰਚ 2026 ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2 ਵਜੇ ਤੱਕ ਫੀਡਰ ਦੀ ਸਪਲਾਈ ਬੰਦ ਰਹੇਗੀ | ਇਸ ਨਾਲ ਗੁਰੂ ਨਗਰ, ਨਿਊ ਅਨਾਜ ਮੰਡੀ, ਬਸੰਤ ਨਗਰ, ਨੰਗਲ ਚੌਂਕ, ਰੇਲਵੇ ਰੋਡ, ਜੈਲ ਸਿੰਘ ਨਗਰ, ਪੁੱਲ ਬਾਜ਼ਾਰ, ਬਾਲਮਿਕੀ ਮੁਹੱਲਾ, ਮਾਤਾ ਰਾਣੀ ਮੁਹੱਲਾ, ਚੰਦਰਗੜ੍ਹ ਮੁਹੱਲਾ, ਸ਼ੇਖਾ ਮੁਹੱਲਾ, ਉਚੱਾ ਖੇੜਾ, ਛੋਟਾ ਖੇੜਾ, ਗੁਗਾ ਮਾੜੀ ਮੁਹੱਲਾ ਆਦਿ ਦੀ ਸਪਲਾਈ ਬੰਦ ਰਹੇਗੀ | ਇਸ ਸਮਾਂ ਘੱਟ-ਵੱਧ ਹੋ ਸਕਦਾ ਹੈ | ਇਹ ਸੂਚਨਾ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਰੂਪਨਗਰ ਵਲੋਂ ਜਾਰੀ ਕੀਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਲੇਖਕਾਂ ਵਲੋਂ ਡਾ. ਸਰਬਜੀਤ ਸਿੰਘ ਦੇ ਸਮਰਥਨ ਦਾ ਫ਼ੈਸਲਾ - ਗੁਰਨਾਮ ਕੰਵਰ ਅਗਲੀ ਖ਼ਬਰ ਜੈ ਭੀਮ ਟੀਮ ਪੰਜਾਬ ਕਰੇਗੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਵਿਰੋਧ- ਡਾ. ਜੱਖੂ
Ad Position 24