22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਡਾ. ਗੌਤਮ ਵਲੋਂ ਸਰਕਾਰੀ ਸਕੂਲ ਕਥੇੜਾ ਵਿਖੇ 13 ਕੰਪਿਊਟਰ ਅਤੇ 2 ਇੰਟਰਐਕਟਿਵ ਪੈਨਲਾਂ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 12-03-2026
ਨੰਗਲ, 11 ਮਾਰਚ (ਪ੍ਰੀਤਮ ਸਿੰਘ ਬਰਾਰੀ)- ਸਰਕਾਰੀ ਸੀਨੀਅਰ ਸੈਕੰਡਰੀ ਕਥੇੜਾ ਵਿਖੇ ਸਿੱਖਿਆ ਦੇ ਪੱਧਰ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਸੂਬਾ ਸਰਕਾਰ ਨੇ ਸਕੂਲ ਨੂੰ 13 ਕੰਪਿਊਟਰ ਅਤੇ 2 ਇੰਟਰਐਕਟਿਵ ਪੈਨਲ ਭੇਟ ਕੀਤੇ | ਇਹਨਾਂ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ ਵਲੋਂ ਕੀਤਾ ਗਿਆ | ਪਿ੍ੰਸੀਪਲ ਪਰਵਿੰਦਰ ਕੌਰ ਦੁਆ ਨੇ ਕਿਹਾ ਕਿ ਇੰਟਰਐਕਟਿਵ ਪੈਨਲ ਅਤੇ ਕੰਪਿਊਟਰ ਸਿੱਖਣ ਨੂੰ ਹੋਰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣਗੇ, ਜਿਸ ਨਾਲ ਵਿਦਿਆਰਥੀ ਡਿਜੀਟਲ ਸਿੱਖਿਆ ਦਾ ਲਾਭ ਉਠਾ ਸਕਣਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੇ ਇਸ ਸਮੇਂ ਇੱਕ ਟੈਨਿਸ ਕੋਰਟ ਅਤੇ ਇੱਕ ਮਿਡ-ਡੇ ਮੀਲ ਸਕੀਮ ਸਥਾਪਤ ਕੀਤੀ ਹੈ | ਡਾ. ਸੰਜੀਵ ਗੌਤਮ ਨੇ ਕਿਹਾ ਕਿ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਤੋਂ ਸਿੱਖਣ ਅਤੇ ਸਕੂਲ ਅਧਿਆਪਕਾਂ ਤੋਂ ਮਾਰਗਦਰਸ਼ਨ ਪ੍ਰਾਪਤ ਕਰਨ ਦੀ ਅਪੀਲ ਕੀਤੀ | ਉਹਨਾਂ ਕਿਹਾ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਰਾਜ ਦਾ ਸਿੱਖਿਆ ਪੱਧਰ ਭਾਰਤ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਕੂਲ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਦਾ ਸਮਰਥਨ ਮਿਲਦਾ ਰਹੇਗਾ | ਇਸ ਮੌਕੇ ਹਰਦੀਪ ਸਿੰਘ ਬਰਾਰੀ, ਮੁਕੇਸ਼ ਵਰਮਾ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤੀ ਦੇ ਰਾਹ 'ਤੇ ਚੱਲਣ ਵਾਲੇ ਨੂੰ ਜੀਵਨ 'ਚ ਸੁੱਖ ਪ੍ਰਾਪਤ ਹੁੰਦਾ ਹੈ-ਆਚਾਰਿਆ ਜੀਵਾਨੰਦ ਸ਼ੈਲ <br/> ਅਗਲੀ ਖ਼ਬਰ ਗੌਰਵ ਰਾਣਾ ਨਾਲ ਸੇਵਾ ਮੁਕਤ ਡੀ.ਆਈ.ਜੀ. ਰਾਣਾ, ਲਾਲੀ, ਭਾਜਪਾ ਆਗੂ ਧਨੇੜਾ ਸਮੇਤ ਹੋਰਾਂ ਵਲੋਂ ਦੁੱਖ ਦਾ ਇਜ਼ਹਾਰ <br/>...
Ad Position 24