22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆਜ਼ਮਪੁਰ ਵਿਖੇ ਨਵ ਨਿਯੁਕਤ ਬਲਾਕ ਸੰਮਤੀ ਚੇਅਰਪਰਸਨ ਸੁਨੀਤਾ ਦੇਵੀ ਦਾ ਸਨਮਾਨ <br/>

Ad Position 21
No active advertisement
ਆਜ਼ਮਪੁਰ ਵਿਖੇ ਬਲਾਕ ਸੰਮਤੀ ਚੇਅਰਪਰਸਨ ਸੁਨੀਤਾ ਦੇਵੀ ਦੇ ਸਨਮਾਨ ਮੌਕੇ ਪਤਵੰਤੇ | ਤਸਵੀਰ: ਰਾਜੇਸ਼ ਚੌਧਰੀ <br/> 12-03-2026
ਨੂਰਪੁਰ ਬੇਦੀ, 11 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਆਜ਼ਮਪੁਰ ਵਿਚ ਨਵ ਨਿਯੁਕਤ ਬਲਾਕ ਸੰਮਤੀ ਚੇਅਰਪਰਸਨ ਸੁਨੀਤਾ ਦੇਵੀ ਦਾ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਗੁੱਜਰ ਭਾਈਚਾਰੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਚੇਅਰਪਰਸਨ ਦੇ ਤੌਰ 'ਤੇ ਗੁੱਜਰ ਭਾਈਚਾਰੇ ਨੂੰ ਵੱਡਾ ਮਾਣ ਮਿਲਿਆ ਹੈ | ਉਨ੍ਹਾਂ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ | ਇਸ ਮੌਕੇ ਸੁਨੀਤਾ ਦੇਵੀ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਸਮਾਗਮ ਦੌਰਾਨ ਮਨਜੀਤ ਕੁਮਾਰ ਭੂੰਬਲਾ, ਰਾਮਾ ਆਜ਼ਮਪੁਰ, ਗੁਰਨਾਮ ਦਾਸ, ਕੁੰਦਨ ਲਾਲ, ਨਿਰਮਲ ਦਾਸ, ਹੇਮਰਾਜ, ਮੰਗਲ ਦਾਸ, ਮਨਿੰਦਰ ਸਿੰਘ, ਰਾਮ ਕਿਸ਼ਨ, ਗੁਰਚਰਨ ਸਿੰਘ, ਡਾ. ਮੁਕੇਸ਼ ਚੌਧਰੀ, ਗੁਰਮੇਲ ਸਿੰਘ, ਪਵਨ ਕੁਮਾਰ, ਦਰਸ਼ਨ ਕੁਮਾਰ, ਸੂਬੇਦਾਰ ਓਮੀ, ਮਹਿੰਦਰ ਸਿੰਘ, ਬਨਾਰਸੀ ਦਾਸ ਅਤੇ ਨਰਿੰਦਰ ਹੈਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਲਕੇ ਲੱਗੇਗਾ ਰੁਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ : ਵਧੀਕ ਡੀ.ਸੀ. <br/> ਅਗਲੀ ਖ਼ਬਰ ਭਗਤੀ ਦੇ ਰਾਹ 'ਤੇ ਚੱਲਣ ਵਾਲੇ ਨੂੰ ਜੀਵਨ 'ਚ ਸੁੱਖ ਪ੍ਰਾਪਤ ਹੁੰਦਾ ਹੈ-ਆਚਾਰਿਆ ਜੀਵਾਨੰਦ ਸ਼ੈਲ <br/>
Ad Position 24