ਨੰਗਲ, 27 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਮਰਜੋਤ ਭੱਟੀ ਨੰਗਲ ਅਦਾਲਤ ਵਿਖੇ ਨਿਰੀਖਣ ਕਰਨ ਲਈ ਪਹੁੰਚੇ, ਜਿਥੇ ਉਨ੍ਹਾਂ ਦਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਰੂਪਨਗਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜੋਤ ਕੌਰ, ਸੀ. ਜੇ. ਐਮ. ਡੀ. ਐਲ. ਐਸ. ਏ.) ਰੂਪਨਗਰ ਅਮਨਦੀਪ ਕੌਰ, ਐਸ. ਡੀ. ਜੇ. ਐਮ. ਨੰਗਲ ਨਿਧੀ ਖੁਰਾਨਾ ਤੇ ਜੇ. ਐਮ. ਆਈ. ਸੀ ਨੰਗਲ ਪੁਨੀਤ ਮੋਹਿਨੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸੰਬੰਧੀ ਬਾਰ ਐਸੋਸੀਏਸ਼ਨ ਨੰਗਲ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਨੇ ਦੱਸਿਆ ਕਿ ਅੱਜ ਨੰਗਲ ਪਹੁੰਚਣ ਮੌਕੇ ਉਨ੍ਹਾਂ ਦਾ ਬਾਰ ਦੇ ਮੈਂਬਰਾਂ ਵਲੋਂ ਸਵਾਗਤ ਕੀਤਾ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਮੁਨੀਸ਼ ਮਹਿਰਾ, ਸਕੱਤਰ ਕਿ੍ਸ਼ਨ ਕੁਮਾਰ ਵਰਮਾ ਤੇ ਕਾਰਜਕਾਰੀ ਮੈਂਬਰ ਪਾਰਥ ਮਿੱਤਲ, ਵਿਨੋਦ ਤੇ ਮਨੂ ਸਚਦੇਵਾ ਸ਼ਾਮਿਲ ਸਨ, ਨੇ ਹਾਈ ਕੋਰਟ ਦੇ ਜੱਜ ਸਾਹਿਬ ਨਾਲ ਕਾਨੂੰਨੀ ਕੰਮਕਾਜ ਤੇ ਵਕੀਲਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਜਸਟਿਸ ਅਮਰਜੋਤ ਭੱਟੀ ਨੇ ਬਾਰ ਤੇ ਬੈਂਚ ਦੇ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਨੂੰ ਜਲਦੀ ਅਤੇ ਸਸਤਾ ਇਨਸਾਫ਼ ਮਿਲ ਸਕੇ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਹੀਰਾ ਨੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਵਕੀਲ ਭਾਈਚਾਰਾ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਲਈ ਹਮੇਸ਼ਾ ਤਤਪਰ ਰਹੇਗਾ | ਇਸ ਪ੍ਰੋਗਰਾਮ ਦੌਰਾਨ ਐਡਵੋਕੇਟ ਅਮਨ ਬਜਾਜ, ਪਰਮਜੀਤ ਸਿੰਘ ਪੰਮਾ, ਸ਼ੁਭਮ ਸ਼ਰਮਾ, ਸੌਰਵ ਦਿਵੇਦੀ, ਆਰ. ਐਲ. ਕਨੌਜੀਆ, ਪੀ. ਕੇ. ਨੱਡਾ, ਸਤੀਸ਼ ਸ਼ਰਮਾ, ਅਨੁਜ ਠਾਕੁਰ, ਵਿਵੇਕ ਸੋਨੀ, ਰਸ਼ਮੀ ਚੰਦੇਲ, ਪਿ੍ਅੰਕਾ, ਜਯੋਤੀ,ਸ਼ਿਵ ਕੁਮਾਰ ਮੇਹਰ, ਮਯੰਕ, ਰਾਜ ਕੁਮਾਰ ਰੀਹਲ, ਅਨਮੋਲ ਰਾਣਾ,ਉਮੇਸ਼ ਜਿੰਦਵਾੜੀ, ਵਿਜੇ ਕੌਸ਼ਲ, ਵਿਸ਼ਾਲ ਸੈਣੀ ਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ |