03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਇੱਕ ਸ਼ਾਮ, ਪਰਿਵਾਰ ਦੇ ਨਾਮ' ਸਮਾਗਮ ਅੱਜ <br/>

Ad Position 21
No active advertisement
ਅਜੀਤ ਡੈਸਕ 28-03-2026
ਨੂਰਪੁਰ ਬੇਦੀ, 27 ਮਾਰਚ (ਵਿੰਦਰਪਾਲ ਝਾਂਡੀਆਂ)-ਨਾਮਵਰ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਦੀ ਤਖਤਗੜ੍ਹ ਇਕਾਈ ਵਲੋਂ 28 ਮਾਰਚ ਨੂੰ ਸ਼ਾਮ 6 ਵਜੇ ਬਰੋਟਾ ਫਾਰਮ ਪਿੰਡ ਟਿੱਬਾ ਨੰਗਲ ਵਿਖੇ 'ਇੱਕ ਸ਼ਾਮ, ਪਰਿਵਾਰ ਦੇ ਨਾਮ' ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਲਈ ਇਨਡੋਰ ਖੇਡਾਂ, ਸਭਿਆਚਾਰਕ ਪੇਸ਼ਕਾਰੀਆਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਤੋਂ ਇਲਾਵਾ ਸਮਾਜਿਕ ਤੇ ਖੇਡਾਂ ਦੇ ਖੇਤਰ 'ਚ ਮਾਣ ਮੱਤੀਆਂ ਉਪਲਬਧੀਆਂ ਹਾਸਿਲ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ | ਪ੍ਰਾਜੈਕਟ ਕੋਆਰਡੀਨੇਟਰ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਤੇ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਸਥਾ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਕਾਰਜਭਾਰ ਸੰਭਾਲਣ ਦੀ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸਮਾਜਿਕ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਸਮਾਜ ਸੇਵੀ ਠੇਕੇਦਾਰ ਸਤਪਾਲ ਭਾਟੀਆ ਬਾਲੇਵਾਲ ਜਦਕਿ ਏਸ਼ੀਅਨ ਯੂਥ ਖੇਡਾਂ 2025 ਦੌਰਾਨ ਬਹਰੀਨ 'ਚ ਸ਼ਾਟ ਪੁੱਟ ਮੁਕਾਬਲੇ 'ਚ ਕਾਂਸੀ ਦਾ ਤਗਮਾ ਹਾਸਲ ਕਰਨ ਵਾਲੀ ਖਿਡਾਰਨ ਜੈਸਮੀਨ ਖੱਟੜਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਸੰਸਥਾ ਦੀ ਪ੍ਰਧਾਨ ਸੀਮਾ ਸ਼ਰਮਾ, ਜਨਰਲ ਸਕੱਤਰ ਕੁਮਾਰੀ ਅਨਾਮਿਕਾ ਤੇ ਵਿੱਤ ਸਕੱਤਰ ਸੰਗੀਤਾ ਭੰਡਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਸਮਾਜ 'ਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਹਮੇਸ਼ਾ ਸਮਾਜਿਕ ਸੇਵਾ, ਸਿੱਖਿਆ ਅਤੇ ਸੰਸਕਾਰਾਂ ਦੇ ਪ੍ਰਸਾਰ ਲਈ ਤਤਪਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਔਰਤ ਦੀ ਇਲਾਜ ਦੌਰਾਨ ਹੋਈ ਮੌਤ <br/> ਅਗਲੀ ਖ਼ਬਰ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ 13 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ 29 ਨੂੰ -ਬਾਬਾ ਸਤਨਾਮ ਸਿੰਘ <b...
Ad Position 24
No active advertisement