ਨੰਗਲ, 27 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਤੇ ਵਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਮੇਸ਼ਾ ਨੰਗਲ ਦਾ ਉਜਾੜਾ ਕਰਨ ਵਾਲੀ ਬੀ. ਬੀ. ਐਮ. ਬੀ. ਹੁਣ ਵਕੀਲ ਭਾਈਚਾਰੇ ਨੂੰ ਵੀ ਬੁਨਿਆਦੀ ਸਹੂਲਤਾਂ ਦੇਣ ਤੋਂ ਪਾਸਾ ਵੱਟ ਰਹੀ ਹੈ | ਪੰਜਾਬ ਸਰਕਾਰ ਵਲੋਂ ਵਕੀਲਾਂ ਦੇ ਚੈਂਬਰਾਂ ਤੱਕ ਬਿਜਲੀ ਪਹੁੰਚਾਉਣ ਤੇ ਵਕੀਲ ਭਾਈਚਾਰੇ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਜਲਦੀ ਪੂਰਾ ਹੋਵੇਗਾ | ਅੱਜ ਨੰਗਲ 'ਚ ਤਿਆਰ ਚੈਂਬਰਾਂ ਨੂੰ ਅਰਦਾਸ ਉਪਰੰਤ ਸ਼ੁਰੂ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 6 ਮਹੀਨੇ ਤੋਂ ਸਾਡੇ ਵਕੀਲ ਦੋਸਤ ਆਪਣੀਆਂ ਬੁਨਿਆਦੀ ਲੋੜਾਂ ਬਿਜਲੀ, ਪਾਣੀ ਲਈ ਚੱਕਰ ਕੱਟ ਰਹੇ ਹਨ, ਪਰ ਬੀ. ਬੀ. ਐਮ. ਬੀ. ਆਪਣੀ ਆਦਤ ਅਨੁਸਾਰ ਵਕੀਲਾਂ ਪ੍ਰਤੀ ਟਾਲ ਮਟੋਲ ਦਾ ਰਵੱਈਆ ਅਪਣਾ ਰਹੀ ਹੈ | ਅਸੀਂ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਵਕੀਲਾਂ ਅਤੇ ਆਉਣ ਵਾਲੇ ਨਾਗਰਿਕਾਂ ਨੂੰ ਹੁਣ ਸੜਕਾਂ ਤੇ ਖੜ੍ਹ ਕੇ ਦਸਤਾਵੇਜ਼ ਨਹੀਂ ਤਿਆਰ ਕਰਨੇ ਪੈਣਗੇ, ਸਗੋਂ ਹੁਣ ਉਨ੍ਹਾਂ ਦੇ ਆਪਣੇ ਚੈਂਬਰਾਂ 'ਚ ਸਹੂਲਤਾਂ ਉਪਲਬਧ ਹੋਣਗੀਆਂ | ਇਸ ਨਾਲ ਇਸ ਇਲਾਕੇ 'ਚ ਨਿਆਂ ਪ੍ਰਣਾਲੀ ਨਾਲ ਸਬੰਧਿਤ ਰੋਜ਼ਗਾਰ ਉਪਲਬਧ ਹੋਣਗੇ | ਉਨ੍ਹਾਂ ਨੇ ਕਿਹਾ ਕਿ ਨੰਗਲ ਵਿਚ ਦੋ ਥਾਵਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ, ਜਿਥੇ ਨਵਾ ਜੁਡੀਸ਼ੀਅਲ ਕੋਰਟ ਕੰਪਲੈਕਸ ਉਸਾਰਿਆ ਜਾਵੇਗਾ | ਇਸ ਦੇ ਲਈ ਹਾਈਕੋਰਟ ਦੇ ਨਿਯਮਾਂ ਅਨੁਸਾਰ 5 ਏਕੜ ਜ਼ਮੀਨ ਦੀ ਚੋਣ ਕੀਤੀ ਜਾ ਰਹੀ ਹੈ | ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਰੂਪਨਗਰ ਆਮ ਆਦਮੀ ਪਾਰਟੀ, ਐਡਵੋਕੇਟ ਮਨੀਸ਼ ਮਹਿਰਾ ਵਾਈਸ ਪੈ੍ਰਜ਼ੀਡੈਂਟ ਬਾਰ ਨੰਗਲ, ਅਮਨਦੀਪ, ਅਭਿਸ਼ੇਕ ਸ਼ਰਮਾ ਨੀਰਜ ਸ਼ਰਮਾ, ਨਿਸ਼ਾਂਤ ਗੁਪਤਾ, ਉਮੇਸ, ਨਿਖਿਲ ਭਾਰਦਵਾਜ ਸੈਕਰੇਟਰੀ ਬਾਰ ਅਨੰਦਪੁਰ ਸਾਹਿਬ, ਨਰੇਸ਼ ਬਿੱਟੂ, ਅਰਵਿੰਦਰ ਸਿੰਘ ਵਾਲੀਆ, ਵਿਸ਼ਾਲ ਚੰਦੇਲ ਵਾਈਸ ਪੈ੍ਰਜ਼ੀਡੈਂਟ ਬਾਰ ਅਨੰਦਪੁਰ ਸਾਹਿਬ, ਵਿਕਰਾਂਤ ਸਿੰਘ, ਪਰਮਿੰਦਰ ਸਿੰਘ, ਚਰਨਜੀਤ ਸਿੰਘ, ਹਰਦੀਪ ਵਾਲੀਆ, ਰਾਜੇਸ਼ , ਕੇਵਲ ਕਿ੍ਸ਼ਨ, ਸੰਜੇ ਰਾਜਪੂਤ, ਅਭਿਸ਼ੇਕ ਕੁਮਾਰ, ਸੁਰੇਸ਼ ਚੌਧਰੀ, ਅਰੁਣ ਕੌਸ਼ਲ, ਐਡਵੋਕੇਟ ਰਜਿਤ ਬੇਦੀ ਹਾਜ਼ਰ ਸਨ |