03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੰਜਵੀਂ ਦੀ ਪ੍ਰੀਖਿਆ 'ਚ ਸਿਮਰਨਪ੍ਰੀਤ ਕੌਰ ਅਤੇ ਸ਼ਿਵ ਕੁਮਾਰ ਰਹੇ ਰੂਪਨਗਰ ਜ਼ਿਲੇ੍ਹ 'ਚੋਂ ਅੱਵਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਘਨੌਲੀ, 28 ਮਾਰਚ (ਜਸਵੀਰ ਸਿੰਘ ਸੈਣੀ)-ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਐਲਾਨੇ ਗਏ ਪੰਜਵੀਂ ਬੋਰਡ ਦੇ ਨਤੀਜਿਆਂ ਵਿਚ ਸਕੂਲ ਆਫ਼ ਹੈਪੀਨੈੱਸ ਘਨੌਲਾ ਦੇ ਦੋ ਵਿਦਿਆਰਥੀਆਂ ਸਿਮਰਨਪ੍ਰੀਤ ਕੌਰ ਅਤੇ ਸ਼ਿਵ ਕੁਮਾਰ ਨੇ 500 ਵਿਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਰੂਪਨਗਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਡਕਾਲਾ ਨੇ ਦੱਸਿਆ ਕਿ ਸਕੂਲ ਦੀਆਂ ਸਾਰੀਆਂ ਜਮਾਤਾਂ ਦਾ ਨਤੀਜਾ 100 % ਰਿਹਾ ਹੈ ਅਤੇ ਸਕੂਲ ਦੇ 31 ਵਿਦਿਆਰਥੀਆਂ ਨੇ ਪੰਜਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ ਸਿਮਰਨਪ੍ਰੀਤ ਕੌਰ ਅਤੇ ਸ਼ਿਵ ਕੁਮਾਰ ਨੇ 100% ਨੰਬਰ ਲੈ ਕੇ ਪੂਰੇ ਜ਼ਿਲੇ੍ਹ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਹੈ | ਸਕੂਲ ਦੇ 31 ਵਿਦਿਆਰਥੀਆਂ ਵਿਚੋਂ 16 ਵਿਦਿਆਰਥੀ 95% ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਬਾਕੀ ਲਗਭਗ ਸਾਰੇ ਹੀ ਵਿਦਿਆਰਥੀ 90% ਤੋਂ ਵੱਧ ਨੰਬਰਾਂ ਵਿਚ ਪਾਸ ਹੋਏ ਹਨ | ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਕੂਲ ਦੇ ਵਿਦਿਆਰਥੀ ਲਗਾਤਾਰ ਹਰ ਸਾਲ ਬੋਰਡ ਦੀਆਂ ਜਮਾਤਾਂ ਵਿਚ ਜ਼ਿਲ੍ਹਾ ਪੱਧਰ ਉੱਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰ ਰਹੇ ਹਨ | ਇਸ ਮੌਕੇ ਸਕੂਲ ਸਟਾਫ਼, ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਾਰੀਆਂ ਹੀ ਜਮਾਤਾਂ ਦੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਗਾ ਪੀ.ਟੀ.ਐਮ. ਕਰਕੇ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਐਂਟਰੀ ਟੈਕਸ ਮਸਲੇ 'ਤੇ ਕਮੇਟੀ ਪਹਿਲੀ ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਨੂੰ ਮਿਲੇਗੀ <br/>
Ad Position 24