ਘਨੌਲੀ, 28 ਮਾਰਚ (ਜਸਵੀਰ ਸਿੰਘ)- ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਮਹਾਨ ਰੂਹਾਨੀ ਕੀਰਤਨ ਦਰਬਾਰ ਘਨੌਲੀ ਅਨਾਜ ਮੰਡੀ ਵਿਖੇ ਚੱਲ ਰਹੇ ਅੱਜ ਜੈਕਾਰਿਆਂ ਜੀ ਗੂੰਜ ਨਾਲ ਸਮਾਪਤੀ ਹੋ ਗਈ | ਇਸ ਸਬੰਧੀ ਮੁੱਖ ਪ੍ਰਬੰਧਕ ਸੰਤ ਬਾਬਾ ਸੁਰਜਣ ਸਿੰਘ ਫੂਲ ਵਾਲਿਆਂ ਨੇ ਦੱਸਿਆ ਕਿ ਅਖੀਰਲੇ ਸਮਾਗਮ ਦੌਰਾਨ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਹੈੱਡ ਗ੍ਰੰਥੀ ਗਿਆਨੀ ਅਜੈਬ ਸਿੰਘ ਉਪਰੰਤ ਨੌਜਵਾਨ ਸਭਾ ਘਨੌਲੀ ਦੇ ਵੀਰਾ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ | ਉਪਰੰਤ 8 ਵਜੇ ਤੋਂ ਸਾਢੇ ਨੋ ਵਜੇ ਤੱਕ ਸੰਤ ਬਾਬਾ ਸੁਰਜਨ ਸਿੰਘ ਫੂਲ ਖੁਰਦ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦਿਆਂ ਗੁਰੂ ਸਾਹਿਬ ਦੇ ਦਰਸਾਏ ਸਿਧਾਂਤਾਂ ਤੇ ਪਹਿਰਾ ਦੇਣ ਦੀ ਨਸੀਹਤ ਦਿੱਤੀ | ਇਸ ਦੌਰਾਨ ਨੌਜਵਾਨ ਸਭਾ ਘਨੌਲੀ ਦਾ ਵਿਸ਼ੇਸ਼ ਸਹਿਯੋਗ ਰਿਹਾ ਉੱਥੇ ਹੀ ਭਾਈ ਘਨ੍ਹਈਆ ਸੇਵਾ ਸੋਸਾਇਟੀ ਘਨੌਲੀ ਦੇ ਵਿਦਿਆਰਥੀਆਂ ਵਲੋਂ ਨਿਸ਼ਕਾਮ ਕੀਰਤਨ ਦੀ ਸੇਵਾ ਕੀਤੀ ਗਈ | ਨੂੰਹੋ ਰਤਨਪੁਰਾ ਦੇ ਵੀਰਾਂ ਵਲੋਂ ਜੋੜਿਆ ਦੀ ਸੇਵਾ ਕੀਤੀ ਗਈ ਅਤੇ ਸ਼ਹੀਦ ਬਾਬਾ ਦੀਪ ਸਿੰਘ ਸੋਲਖੀਆਂ ਸਭਾ ਵਲੋਂ ਇਹਨਾਂ ਸਮਾਗਮਾਂ ਵਿਚ ਵੱਡੀ ਸੇਵਾ ਕਰਕੇ ਲਾਹਾ ਖੱਟਿਆ | ਸਮਾਗਮ ਦੌਰਾਨ ਉਚੇਚੇ ਤੌਰ 'ਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਬਿਹਾਰ ਦੇ ਮੁੱਖ ਕਥਾਵਾਚਕ ਗਿਆਨੀ ਸਤਨਾਮ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਪੰਥਕ ਸ਼ਖ਼ਸੀਅਤਾਂ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਹੀ ਨੌਜਵਾਨ ਸਭਾ ਵਲੋਂ ਸੰਤ ਬਾਬਾ ਸੁਰਜਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |