06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡੀ.ਏ.ਵੀ. ਸਕੂਲ ਰੂਪਨਗਰ ਦੇ ਸੀਨੀਅਰ ਸੈਕੰਡਰੀ ਵਿੰਗ ਦੇ ਨਤੀਜਿਆਂ ਦਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਰੂਪਨਗਰ, 28 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਦਿੱਲੀ ਮੈਨੇਜਮੈਂਟ ਕਮੇਟੀ ਅਧੀਨ ਚੱਲ ਰਹੇ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਮੈਨੇਜਰ ਰਵਿੰਦਰ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੀਨੀਅਰ ਸੈਕੰਡਰੀ ਵਿੰਗ ਦੇ ਨਤੀਜਿਆਂ ਦਾ ਐਲਾਨ ਕਰਨ ਮੌਕੇ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਕਲਾਸਾਂ ਵਿਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਵਿਚ ਐਲ.ਐਮ.ਸੀ ਚੇਅਰਮੈਨ ਮੋਹਿਤ ਜੈਨ ਮੁੱਖ ਮਹਿਮਾਨ ਤੇ ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਿਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਜਿੱਥੇ ਵਧਾਈ ਦਿੱਤੇ ਉੱਥੇ ਉਨਾਂ ਦੀ ਪੜਾਈ ਵਿਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿਵਾਇਆ | ਬੱਚਿਆਂ ਦੇ ਚੰਗੇ ਭੱਵਿਖ ਲਈ ਮਾਪਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਤੇ ਸਹੀ ਦਿਸ਼ਾ ਵਿਚ ਬੱਚਿਆਂ ਦੀ ਰਹਿਨੁਮਾਈ ਕਰਨ ਦੀ ਅਪੀਲ ਵੀ ਕੀਤੀ | ਸ੍ਰੀਮਤੀ ਸੰਗੀਤਾ ਰਾਣੀ ਨੇ ਨਤੀਜਾ ਐਲਾਨ ਕਰਦੇ ਹੋਏ ਦੱਸਿਆ ਕਿ ਛੇਵੀਂ ਜਮਾਤ ਅਨਾਇਆ ਕੌਰ ਨੇ ਪਹਿਲਾ, ਆਭਿਆ ਵਰਮਾ ਅਤੇ ਮਧੂ ਯਾਦਵ ਨੇ ਦੂਜਾ ਅਤੇ ਬ੍ਰਮਵੀਰ ਨੇ ਤੀਜਾ ਸਥਾਨ ਹਾਸਲ ਕੀਤਾ | ਸੱਤਵੀਂ ਜਮਾਤ ਦੇ ਦੀਪਕ ਕੁਮਾਰ ਤਿਵਾੜੀ ਨੇ ਪਹਿਲਾ, ਪਿਊਸ਼ ਯਾਦਵ ਨੇ ਦੂਜਾ ਅਤੇ ਮੋਹੰਮਦ ਫਰਹਾਨ ਨੇ ਤੀਜਾ ਸਥਾਨ ਹਾਸਲ ਕੀਤਾ | ਨੌਵੀਂ ਜਮਾਤ ਦੇ ਪ੍ਰਭਪ੍ਰੀਤ ਸਿੰਘ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਅਤੇ ਕਿ੍ਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ, ਗਿਆਰ੍ਹਵੀਂ ਸਾਇੰਸ ਮੈਡੀਕਲ ਦੀ ਗੁਰਲੀਨ ਕੌਰ ਨੇ ਪਹਿਲਾ, ਰੀਤਿਕਾ ਨੇ ਦੂਜਾ ਅਤੇ ਤਨੀਸ਼ਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰ੍ਹਾਂ ਸਾਇੰਸ ਨਾਨ ਮੈਡੀਕਲ ਦੇ ਅਦਿਤੱਯਾ ਸ਼ਰਮਾ ਨੇ ਪਹਿਲਾ, ਗੀਤਿਕਾ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਗਿਆਰ੍ਹਵੀਂ ਕਮਰਸ ਦੀ ਰੁਪਿੰਦਰ ਕੌਰ ਅਤੇ ਮਨਦੀਪ ਕੁਮਾਰ ਨੇ ਪਹਿਲਾ ਸਥਾਨ, ਆਂਚਲ ਦੇਵੀ ਅਤੇ ਫੈਜਨ ਅੰਸਾਰੀ ਨੇ ਦੂਜਾ ਅਤੇ ਨਿਸ਼ਾਤ ਯਾਦਵ ਨੇ ਤੀਜਾ ਸਥਾਨ ਹਾਸਲ ਕੀਤਾ, ਗਿਆਰ੍ਹਵੀਂ ਆਰਟਸ ਦੇ ਰਾਜਵੀਰ ਸਿੰਘ ਨੇ ਪਹਿਲਾ, ਸੋਨੀਆ ਨੇ ਦੂਜਾ ਅਤੇ ਸੋਮਿਆ ਪਾਂਡੇ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਹਰੇਕ ਜਮਾਤ ਵਿੱਚੋਂ ਇੱਕ-ਇੱਕ ਵਿਦਿਆਰਥੀ ਨੂੰ ਸਟੂਡੈਂਟ ਆਫ਼ ਦੀ ਇਅਰ ਵਜੋਂ ਸਨਮਾਨਿਤ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੌਮੀ ਧਨ ਦੀ ਬਰਬਾਦੀ, ਖੰਡਰ ਬਣ ਰਹਿਆਂ ਹਨ ਨਿਰਮਾਣ ਅਧੀਨ ਸਕਿੱਲ ਇੰਸਟੀਚਿਊਟ ਦੀਆਂ ਇਮਾਰਤਾਂ <br/> ਅਗਲੀ ਖ਼ਬਰ ਡੇਰਾ ਰਾਮ ਸਹਾਏ ਵਲੋਂ ਪਿੰਡ ਝੱਜ ਵਿਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ <br/>
Ad Position 24