ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਅੱਜ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਛਿੰਝ ਮੇਲਿਆਂ ਦੀ ਹੋਈ ਸ਼ੁਰੂਆਤ
ਨੂਰਪੁਰ ਬੇਦੀ, 5 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਅੱਜ ਗੁੱਗਾ ਜ਼ਾਹਿਰ ਪੀਰ ਦੇ ਪਵਿੱਤਰ ਅਸਥਾਨ ‘ਤੇ ਮੱਥਾ ਟੇਕਣ ਉਪਰੰਤ ਬਲਾਕ ਨੂਰਪੁਰ ਬੇਦੀ ’ਚ ਸਾਲਾਨਾ ਛਿੰਝ ਮੇਲਿਆਂ ਦੀ ਸ਼ੁਰੂਆਤ ਹੋ ਗਈ ਹੈ। ਬੱਸ ਅੱਡਾ ਔਲਖ ਬਣੇ ਵਿਖੇ ਸਥਿਤ ਗੁੱਗਾ ਜ਼ਾਹਿਰ ਪੀਰ ਦੇ ਅਸਥਾਨ ’ਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਪਹੁੰਚੀਆਂ ਅਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਕੇ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ।
ਸਰਕਾਰੀ ਹਾਈ ਸਕੂਲ ਭੰਗਲ ਦੀਆਂ ਜ਼ੋਨ ਪੱਧਰੀ ਵਾਲੀਬਾਲ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੇ ਮੁਹਤਵਰ ਪਤਵੰਤੇ ਅਤੇ ਹਾਜ਼ਰ ਸਕੂਲ ਸਟਾਫ਼। ਤਸਵੀਰ: ਚੌਧਰੀ ਧਰਮ ਪਾਲ
06-09-2026