06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪੀ ਐਮ ਸ੍ਰੀ ਸਕੂਲ ਕਾਹਨਪੁਰ ਖੂਹੀ ਦਾ ਸਾਲਾਨਾ ਨਤੀਜਾ ਐਲਾਨਿਆ <br/>

Ad Position 21
repet_subhas-goyals [Copy P29]
ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰਸੀਪਲ ਤੇ ਸਟਾਫ਼ ਮੈਂਬਰ | ਤਸਵੀਰ: ਗੁਰਬੀਰ ਵਾਲੀਆ <br/> 29-03-2026
ਕਾਹਨਪੁਰ ਖੂਹੀ, 28 (ਗੁਰਬੀਰ ਸਿੰਘ ਵਾਲੀਆ)-ਇੱਥੋਂ ਦੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿਖੇ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲ ਦੀਆਂ ਸਿਰਫ਼ ਨਾਨ ਬੋਰਡ ਜਮਾਤਾਂ ਦਾ ਨਤੀਜੇ ਦਾ ਐਲਾਨ ਕੀਤਾ ਗਿਆ, ਜਿਸ 'ਚ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਜਮਾਤ ਛੇਵੀਂ ਵਿਚ ਅਰਸ਼ਦੀਪ ਸਿੰਘ, ਮੰਨਤ ਕੌਰ ਤੇ ਲਵਲੀਨ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ | ਇਸੇ ਤਰ੍ਹਾਂ ਸੱਤਵੀਂ ਵਿਚ ਸਹਿਰਪ੍ਰੀਤ ਕੌਰ ਨੇ ਪਹਿਲਾ, ਅਸ਼ਮੀਤ ਕੌਰ ਨੇ ਦੂਜਾ ਤੇ ਕਿਰਨਪ੍ਰੀਤ ਕੌਰ, ਕਰਨਵੀਰ ਸਿੰਘ ਤੇ ਜਤਿੰਦਰਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ | ਨੌਵੀਂ ਏ ਜਸਲੀਨ ਕੌਰ ਨੇ ਪਹਿਲਾ, ਅਨਮੋਲ ਨੇ ਦੂਜਾ ਤੇ ਤਮੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਨੌਵੀਂ ਬੀ ਵਿਚ ਸੁਨੈਨਾ ਧਵਨ ਨੇ ਪਹਿਲਾ, ਲੋਈ ਸ਼ਾਰਧਾ, ਦੀਵਾਂਸ਼ ਨੇ ਦੂਜਾ ਤੇ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਗਿਆਰ੍ਹਵੀਂ ਸਾਇੰਸ ਵਿਚ ਨਵਨੀਤ ਕੌਰ ਨੇ ਪਹਿਲਾ, ਰੀਆ ਸੂਦ ਨੇ ਦੂਜਾ ਤੇ ਰਾਧਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਗਿਆਰ੍ਹਵੀਂ ਆਰਟਸ ਵਿਚ ਅੰਕਿਤ ਕੁਮਾਰ ਨੇ ਪਹਿਲਾ, ਏਕਤਾ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਪਹਿਲੇ ਸਥਾਨਾਂ ਤੇ ਰਹੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਕਾਹਨਪੁਰ ਖੂਹੀ ਦੀ ਵਿਦਿਆਰਥਣ ਦੀ ਨਵੋਦਿਆ ਵਿਦਿਆਲਿਆ ਲਈ ਚੋਣ <br/>
Ad Position 24