18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਰਿਹਾਇਸ਼ੀ ਸਰਾਂ ਦੀ ਦੂਜੀ ਮੰਜ਼ਲ 'ਤੇ ਪਾਇਆ ਲੈਂਟਰ <br/>

Ad Position 21
No active advertisement
ਅਜੀਤ ਡੈਸਕ 03-04-2026
ਸ੍ਰੀ ਚਮਕੌਰ ਸਾਹਿਬ, 2 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਕਾਰ ਸੇਵਾ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਬਚਨ ਸਿੰਘ ਦੀ ਰਹਿਨੁਮਾਈੇ ਹੇਠ ਗ੍ਰੰਥੀਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਲਈ ਬਣਾਈ ਜਾ ਰਹੀ ਰਿਹਾਇਸ਼ੀ ਸਰਾਂ ਦੀ ਦੂਜੀ ਮੰਜਲ 'ਤੇ ਕਾਰ ਸੇਵਾ ਰਾਹੀਂ ਲੈਂਟਰ ਪਾਇਆ ਗਿਆ, ਜਿਸ 'ਚ ਬਾਬਾ ਮਹਿੰਦਰ ਸਿੰਘ ਪਿਹੋਵਾ ਵਾਲੇ, ਬਾਬਾ ਕਾਲਾ ਸਿੰਘ ਕੰਡਿਆਲਾ ਘਾਟ, ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲੇ ਅਤੇ ਬਾਬਾ ਗੁਲਜਾਰ ਸਿੰਘ ਫਤਿਹਗੜ੍ਹ ਸਾਹਿਬ ਵਾਲੇ, ਸ੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਗੁਰਮੱਖ ਸਿੰਘ ਢੋਲੇਵਾਲ ਸਮੇਤ ਹੋਰ ਸੰਤ ਮਹਾਂਪੁਰਸ਼, ਕਾਰ ਸੇਵਕ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਸੇਵਾ ਕਰਵਾ ਰਹੇ ਜਥੇਦਾਰ ਬਾਈ ਦੀਪ ਸਿੰਘ ਘੜੂੰਆਂ ਅਤੇ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ 8000 ਵਰਗ ਫੁੱਟ ਖੇਤਰ 'ਚ ਲੈਂਟਰ ਪਾਇਆ ਗਿਆ | ਇਸ ਮੌਕੇ ਪ੍ਰਸਿੱਧ ਢਾਡੀ ਗਿਆਨੀ ਬਲਬੀਰ ਸਿੰਘ ਰਸੀਲਾ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਜਾ ਰਿਹਾ ਸੀ | ਇਸ ਤੋਂ ਪਹਿਲਾਂ ਕਾਰ ਸੇਵਾ ਦੀ ਅਰੰਭਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵੀਰ ਸਿੰਘ ਵਲੋਂ ਕੀਤੀ ਅਰਦਾਸ ਤੋਂ ਬਾਅਦ ਸਮੂਹ ਮਹਾਂਪੁਰਸ਼ਾਂ ਵਲੋਂ ਕੀਤੀ ਗਈ | ਕਾਰ ਸੇਵਾ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਬਚਨ ਸਿੰਘ ਨੇ ਸੰਗਤ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਭਾਈ ਪਰਮਜੀਤ ਸਿੰਘ ਘੜੂੰਆਂ, ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ, ਭਾਈ ਕੁਲਦੀਪ ਸਿੰਘ ਗੋਗੀ, ਭਾਈ ਰਣਜੀਤ ਸਿੰਘ, ਭਾਈ ਸੰਦੀਪ ਸਿੰਘ, ਭਾਈ ਰਵਿੰਦਰ ਸਿੰਘ ਰਵੀ, ਬਾਬਾ ਮੋਹਣ ਸਿੰਘ ਸੰਧੂਆਂ, ਕੁਲਦੀਪ ਸਿੰਘ ਕੰਗ ਬੂਰਮਾਜਰਾ (ਰਿਵਰਲੈਂਡ), ਤਰਲੋਚਨ ਸਿੰਘ ਅਰਾਂਈਵਾੜਾ, ਸੰਦੀਪ ਸਿੰਘ, ਬਰਜਿੰਦਰ ਸਿੰਘ ਬੈਂਸ, ਸਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ |

Ad Position 22
No active advertisement
ਪਿਛਲੀ ਖ਼ਬਰ ਰਾਜ ਟੀਕਾਕਰਨ ਅਫ਼ਸਰ ਨੇ ਲਿਆ ਐਚ.ਪੀ.ਵੀ ਵੈਕਸੀਨ ਦਾ ਜਾਇਜ਼ਾ <br/> ਅਗਲੀ ਖ਼ਬਰ ਤਾਰਾ ਸਿੰਘ ਦੀ ਯਾਦ 'ਚ ਨੌਜਵਾਨ ਸਪੋਰਟਸ ਕਲੱਬ ਚੱਕਕਰਮਾ ਵਲੋਂ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>
Ad Position 24