20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰੂਪਨਗਰ ਅਨਾਜ ਮੰਡੀ 'ਚ ਕਣਕ ਦੀ ਆਮਦ <br/>

Ad Position 21
No active advertisement
ਅਜੀਤ ਡੈਸਕ 04-04-2026
ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸਥਾਨਕ ਅਨਾਜ ਮੰਡੀ ਵਿਚ ਅੱਜ ਸੀਜ਼ਨ ਦੀ ਪਹਿਲੀ ਕਣਕ ਦੀ ਆਮਦ ਹੋਈ, ਜੋ ਅਵਤਾਰ ਸਿੰਘ ਆੜ੍ਹਤੀ (ਮੀਤ ਪ੍ਰਧਾਨ, ਕਿਸਾਨ ਯੂਨੀਅਨ ਪੰਜਾਬ) ਦੀ ਆੜ੍ਹਤ 'ਤੇ ਪਹੁੰਚੇ ਕਿਸਾਨ ਕੁਲਵਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਪਿੰਡ ਸਰਸਾ ਨੰਗਲ ਤੋਂ ਕਣਕ ਲੈ ਕੇ ਮੰਡੀ ਵਿਚ ਪਹੁੰਚੇ ਸਨ | ਮੌਸਮ ਖ਼ਰਾਬ ਹੋਣ ਕਾਰਨ ਕਣਕ ਦਾ ਭਾਅ ਨਹੀਂ ਲੱਗ ਸਕਿਆ | ਮੀਂਹ ਪੈਣ ਕਾਰਨ ਕਣਕ ਗਿੱਲੀ ਹੋ ਗਈ, ਜਿਸ ਕਰਕੇ ਅੱਜ ਇਸ ਦੀ ਬੋਲੀ ਨਹੀਂ ਹੋ ਸਕੀ ਅਤੇ ਕਿਸਾਨਾਂ ਨੂੰ ਕਣਕ ਵੇਚਣ ਵਿਚ ਦਿੱਕਤ ਆਈ | ਇਸ ਮੌਕੇ ਅਵਤਾਰ ਸਿੰਘ, ਜ਼ਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਪੰਜਾਬ ਆੜ੍ਹਤੀ ਐਸੋਸੀਏਸ਼ਨ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕੀ ਕਣਕ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਨਵੀਂ ਫ਼ਸਲ ਹੋਣ ਕਰਕੇ ਕਈ ਵਾਰ ਬੋਲੀ ਵਿਚ ਦਿੱਕਤਾਂ ਆ ਜਾਂਦੀਆਂ ਹਨ | ਉਨ੍ਹਾਂ ਅੱਜ ਕਣਕ ਲੈ ਕੇ ਆਏ ਕਿਸਾਨਾਂ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਮੌਸਮ ਜਲਦੀ ਠੀਕ ਹੋਵੇਗਾ ਅਤੇ ਕਿਸਾਨਾਂ ਦੇ ਚਿਹਰਿਆਂ 'ਤੇ ਖ਼ੁਸ਼ਹਾਲੀ ਵਾਪਸ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ 15 ਨੂੰ ਮਨਾਏਗੀ ਸਾਲਾਨਾ ਸਮਾਗਮ <br/> ਅਗਲੀ ਖ਼ਬਰ ਪਾਕਿ 'ਚ ਡੀਜ਼ਲ 55 ਅਤੇ ਪੈਟਰੋਲ 43 ਫ਼ੀਸਦੀ ਹੋਇਆ ਮਹਿੰਗਾ
Ad Position 24