20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ 15 ਨੂੰ ਮਨਾਏਗੀ ਸਾਲਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 04-04-2026
ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੋਪੜ ਮੋਟਰ ਪਾਰਟਸ ਮਕੈਨਿਕ ਯੂਨੀਅਨ ਦੀ ਮੀਟਿੰਗ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਟਰਾਂਸਪੋਰਟ ਨਗਰ 'ਚ ਹੋਈ | ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਯੂਨੀਅਨ ਦਾ ਸਾਲਾਨਾ ਸਮਾਗਮ 15 ਅਪ੍ਰੈਲ ਨੂੰ ਟਰਾਂਸਪੋਰਟ ਨਗਰ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਜਾਵੇਗੀ, ਜਿਸ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੀ ਚੋਣ ਕਰਵਾਈ ਜਾਵੇਗੀ | ਚੋਣ ਲੜਨ ਦੇ ਇੱਛੁਕ ਮੈਂਬਰ 9, 10 ਅਤੇ 11 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ ਪੱਤਰ ਬੰਦ ਲਿਫ਼ਾਫ਼ੇ ਵਿਚ ਸਰਵਣ ਸਿੰਘ ਵਿਹਾਲ (ਰੋਪੜ ਆਟੋ ਸੈਂਟਰ, ਕੁਰਾਲੀ ਰੋਡ) ਜਾਂ ਹੇਮਰਾਜ ਧੀਮਾਨ (ਬੂਥ ਨੰਬਰ 190, ਟਰਾਂਸਪੋਰਟ ਨਗਰ) ਕੋਲ ਜਮ੍ਹਾ ਕਰਵਾ ਸਕਦੇ ਹਨ | ਦੇਰੀ ਨਾਲ ਆਈਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਚੋਣ ਲੜਨ ਲਈ ਉਮੀਦਵਾਰ ਦਾ ਪਿਛਲੇ 5 ਸਾਲਾਂ ਤੋਂ ਯੂਨੀਅਨ ਦਾ ਮੈਂਬਰ ਹੋਣਾ ਅਤੇ ਲਗਾਤਾਰ ਮੈਂਬਰਸ਼ਿਪ ਫੀਸ ਭਰਨਾ ਲਾਜ਼ਮੀ ਹੈ | ਸਮਾਗਮ ਤੋਂ ਬਾਅਦ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ | ਇਸ ਮੌਕੇ ਸਰਵਣ ਸਿੰਘ ਵਿਹਾਲ, ਹੇਮਰਾਜ ਧੀਮਾਨ, ਸੋਮਰਾਜ ਸ਼ਰਮਾ, ਭੂਪੇਂਦਰ ਪੱਪੀ, ਜਗਤਾਰ ਸਿੰਘ ਬਾਬਾ, ਜਸਵਿੰਦਰ ਸਿੰਘ, ਗੁਰਵਿੰਦਰ ਪਾਲ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਖਨੌਰੀ, ਸੁਰਿੰਦਰ ਪਾਲ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਕਿੱਲਤ ਨੂੰ ਲੈ ਕੇ ਜਵਾਹਰ ਮਾਰਕੀਟ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਰੂਪਨਗਰ ਅਨਾਜ ਮੰਡੀ 'ਚ ਕਣਕ ਦੀ ਆਮਦ <br/>
Ad Position 24