19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦੀ ਰੈਵਨਿਊ ਪਟਵਾਰ ਯੂਨੀਅਨ ਸ੍ਰੀ ਚਮਕੌਰ ਸਾਹਿਬ ਵਲੋਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਦੀ ਰੈਵਨਿਊ ਪਟਵਾਰ ਯੂਨੀਅਨ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸਥਾਨਕ ਨਾਇਬ ਤਹਿਸੀਲਦਾਰ ਸ਼ ਦਲਵਿੰਦਰ ਸਿੰਘ ਨੂੰ ਪੱਤਰ ਸੌਂਪਿਆ ਗਿਆ, ਜਿਸ ਵਿਚ ਲੰਮੇ ਸਮੇ ਤੋ ਲਟਕ ਰਹੀਆਂ ਮੰਗਾਂ ਸਬੰਧੀ ਜਥੇਬੰਧੀ ਵਲੋਂ ਉਲੀਕੇ ਸੰਘਰਸ ਬਾਰੇ ਜਾਣੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਲਕੀਤ ਸਿੰਘ ਬਾਲਸੰਡਾ ਨੇ ਦੱਸਿਆ ਕਿ ਦੀ ਰੈਵਿਨਿਊ ਪਟਵਾਰ ਯੂਨੀਅਨ ਪਿੱਛਲੇ ਲੰਮੇ ਸਮੇਂ ਤੋਂ ਆਪਣੀ ਮੰਗਾਂ ਲਈ ਸੰਘਰਸ ਕਰ ਰਹੀ ਹੈ , ਜਿਸ ਸਬੰਧੀ ਜਥੇਬੰਧੀ ਵਲੋਂ 8 ਜੁਲਾਈ 2026 ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ 22 ਜੁਲਾਈ 2026 ਨੂੰ ਮੁੱਖ ਮੰਤਰੀ ਦੇ ਜੁਆਇੰਟ ਪ੍ਰਿੰਸੀਪਲ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਮੀਟਿੰਗਾ ਕੀਤੀਆਂ ਗਈਆਂ,ਪ੍ਰੰਤੂ ਮੀਟਿੰਗਾਂ ਵਿਚ ਮੰਗਾਂ ਸਬੰਧੀ ਕੋਈ ਵੀ ਠੋਸ ਹੱਲ ਨਾ ਨਿਕਲਣ ਕਾਰਨ ਸਮੂਹ ਪਟਵਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੂੰ ਪੱਤਰ ਸੌਂਪਦੇ ਹੋਏ ਪਟਵਾਰ ਯੂਨੀਅਨ ਦੇ ਮੈਂਬਰ। ਤਸਵੀਰ : ਜਗਮੋਹਣ ਸਿੰਘ ਨਾਰੰਗ 20-08-2026
ਸ੍ਰੀ ਚਮਕੌਰ ਸਾਹਿਬ,19 ਅਗਸਤ (ਜਗਮੋਹਣ ਸਿੰਘ ਨਾਰੰਗ)-ਦੀ ਰੈਵਨਿਊ ਪਟਵਾਰ ਯੂਨੀਅਨ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਸਥਾਨਕ ਨਾਇਬ ਤਹਿਸੀਲਦਾਰ ਸ਼ ਦਲਵਿੰਦਰ ਸਿੰਘ ਨੂੰ ਪੱਤਰ ਸੌਂਪਿਆ ਗਿਆ, ਜਿਸ ਵਿਚ ਲੰਮੇ ਸਮੇ ਤੋ ਲਟਕ ਰਹੀਆਂ ਮੰਗਾਂ ਸਬੰਧੀ ਜਥੇਬੰਧੀ ਵਲੋਂ ਉਲੀਕੇ ਸੰਘਰਸ ਬਾਰੇ ਜਾਣੂ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਲਕੀਤ ਸਿੰਘ ਬਾਲਸੰਡਾ ਨੇ ਦੱਸਿਆ ਕਿ ਦੀ ਰੈਵਿਨਿਊ ਪਟਵਾਰ ਯੂਨੀਅਨ ਪਿੱਛਲੇ ਲੰਮੇ ਸਮੇਂ ਤੋਂ ਆਪਣੀ ਮੰਗਾਂ ਲਈ ਸੰਘਰਸ ਕਰ ਰਹੀ ਹੈ , ਜਿਸ ਸਬੰਧੀ ਜਥੇਬੰਧੀ ਵਲੋਂ 8 ਜੁਲਾਈ 2026 ਨੂੰ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ 22 ਜੁਲਾਈ 2026 ਨੂੰ ਮੁੱਖ ਮੰਤਰੀ ਦੇ ਜੁਆਇੰਟ ਪ੍ਰਿੰਸੀਪਲ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਮੀਟਿੰਗਾ ਕੀਤੀਆਂ ਗਈਆਂ,ਪ੍ਰੰਤੂ ਮੀਟਿੰਗਾਂ ਵਿਚ ਮੰਗਾਂ ਸਬੰਧੀ ਕੋਈ ਵੀ ਠੋਸ ਹੱਲ ਨਾ ਨਿਕਲਣ ਕਾਰਨ ਸਮੂਹ ਪਟਵਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। 12 ਅਗਸਤ 2026 ਨੂੰ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਵੀਰ ਸਿੰਘ ਘੁੰਮਣ ਅਤੇ ਉੱਚ ਅਧਿਕਾਰੀਆਂ ਨਾਲ ਜਥੇਬੰਧੀ ਦੀ ਮੁੜ ਮੀਟਿੰਗ ਹੋਈ, ਜਿਸ ਵਿਚ ਨਵੇਂ ਪਟਵਾਰੀਆਂ ਦੀ ਤਨਖਾਹ ਵਿਚ ਵਾਧੇ ਸਬੰਧੀ ਪੱਤਰ ਅਤੇ ਪਟਵਾਰੀ ਅਸਾਮੀਆ ਦੀ ਬਹਾਲੀ ਸਬੰਧੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ, ਇਸ ਤੋਂ ਇਲਾਵਾ ਸਟੇਟ ਕਾਡਰ ਰੱਦ ਕਰਨ ਦੇ ਮਸਲੇ ਨੂੰ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਪਰ ਅੱਜ ਤੱਕ ਇਸ ਸਬੰਧੀ ਵੀ ਕੋਈ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਗਈ। ਜਿਸ ਕਾਰਨ ਸੂਬਾ ਜਥੇਬੰਦੀ ਵਲੋ ਲਏ ਫੈਸਲੇ ਤਹਿਤ ਸਮੂਹ ਪਟਵਾਰੀ 20 ਅਤੇ 21 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕੋਈ ਵੀ ਦਫ਼ਤਰੀ ਕੰਮ ਨਹੀ ਕਰਨਗੇ ਅਤੇ ਕੋਈ ਵੀ ਈ ਪਟਵਾਰੀ ਸਾਫਟਵੇਅਰ ਜਾਂ ਈ ਸੇਵਾ ਪੋਰਟਲ ਉੱਪਰ ਕਿਸੇ ਵੀ ਤਰਾਂ ਦਾ ਦਫ਼ਤਰੀ ਕੰਮ ਨਹੀ ਕਰਨਗੇ। ਇਸੇ ਤਰਾਂ 26 ਅਗਸਤ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਤਹਿਸੀਲ ਪੱਧਰ ਤੇ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, 27 ਅਗਸਤ ਨੂੰ ਸਾਂਝਾ ਮੁਲਾਜਮ ਮੰਚ ਵਲੋਂ ਦਿੱਤੇ ਪੰਜਾਬ ਮਹਾਂਬੰਦ ਦੇ ਸੱਦੇ ਨੂੰ ਯੂਨੀਅਨ ਵਲੋਂ ਸਮਰਥਨ ਦਿੱਤਾ ਜਾਵੇਗਾ ਅਤੇ ਕੋਈ ਵੀ ਪਟਵਾਰੀ ਦਫਤਰੀ ਕੰਮ ਨਹੀ ਕਰੇਗਾ। ਇਸ ਮੌਕੇ ਮਲਕੀਤ ਸਿੰਘ ਤਹਿਸੀਲ ਪ੍ਰਧਾਨ,ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਕੰਬੋਜ, ਗੁਰਜੰਟ ਸਿੰਘ, ਗੁਰਸੇਵਕ ਸਿੰਘ, ਗਗਨਦੀਪ ਸਿੰਘ, ਨਵਨੀਤ ਅਤਰੀ, ਹਰਨੇਕ ਸਿੰਘ, ਦਵਿੰਦਰਪਾਲ ਸਿੰਘ, ਅਮ੍ਰਿਤਪਾਲ ਸਿੰਘ, ਅਸ਼ੁੰਲ ਗਰਗ ਆਦਿ ਪਟਵਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਂਪ ਵਿਚ ਸਿਖਲਾਈ ਲੈ ਰਹੀਆਂ ਨਰਸਿੰਗ ਵਿਦਿਆਰਥਣਾਂ ਅਤੇ ਸਮਾਪਤੀ ਸਮਾਰੋਹ ’ਤੇ ਸਰਟੀਫਿਕੇਟ ਭੇਟ ਕਰ ਰਹੇ ਮਹਿਮਾਨ ਅਤੇ ਰੋ... ਅਗਲੀ ਖ਼ਬਰ ਪਿੰਡ ਡਹਿਰ ’ਚ ਕਰਵਾਇਆ ਤੀਆਂ ਦਾ ਮੇਲਾ
Ad Position 24